ਰਾਸ਼ਟਰੀ

ਪੌੜੀਆਂ ਤੋਂ ਡਿੱਗਣ ਦੇ ਚਲਦਿਆਂ ਕਿਰਾਏਦਾਰ ਨੇ ਮਾਲਕ ‘ਤੇ ਠੋਕਿਆ $1 ਮਿਲੀਅਨ ਦਾ ਦਾਅਵਾ

ਮਾਂਟਰੀਅਲ (11 ਅਕਤੂਬਰ): ਮਾਂਟਰੀਅਲ ਦੇ ਇੱਕ ਕਿਰਾਏਦਾਰ ਵੱਲੋਂ ਮਾਲਕ ਮਕਾਨ ਦੀਆਂ ਪੋੜੀਆਂ ਤੋਂ ਡਿੱਗਣ ਦੇ ਕਾਰਨ ਉਸਨੂੰ ਆਈ ਤਕਲੀਫ ਦੇ ਲਈ

ਮਾਂਟਰੀਅਲ (11 ਅਕਤੂਬਰ): ਮਾਂਟਰੀਅਲ ਦੇ ਇੱਕ ਕਿਰਾਏਦਾਰ ਵੱਲੋਂ ਮਾਲਕ ਮਕਾਨ ਦੀਆਂ ਪੋੜੀਆਂ ਤੋਂ ਡਿੱਗਣ ਦੇ ਕਾਰਨ ਉਸਨੂੰ ਆਈ ਤਕਲੀਫ ਦੇ ਲਈ ਮਾਲਕ ‘ਤੇ ਤਕਰੀਬਨ $1 ਮਿਲੀਅਨ ਦਾ ਦਾਅਵਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਮਾਂਟਰੀਅਲ ਰਹਿੰਦੇ ਮਾਈਕਲ ਵਲੋਇਸ ਵੱਲੋਂ ਆਪਣੇ ਮਾਲਕ ਮਕਾਨ ਇਹ ਦਾਅਵਾ ਇਸ ਲਈ ਕੀਤਾ ਗਿਆ ਕਿਉਂਕਿ ਜੱਦ ਉਹ ਉਕਤ ਘਰ ਵਿੱਚ ਕਿਰਾਏ ਤੇ ਰਹਿੰਦਾ ਸੀ ਤਾਂ ਉਸ ਘਰ ਦੀਆਂ ਪੌੜੀਆਂ ‘ਤੇ ਪਈ ਬਰਫ ਦੇ ਚੱਲਦਿਆਂ ਉਹ ਉਨ੍ਹਾਂ ਤੋਂ ਤਿਲਕ ਗਿਆ ਅਤੇ ਉਸਦੇ ਸਿਰ ਤੇ ਸੱਟ ਵੱਜੀ।

ਇਸ ਦੇ ਚੱਲਦਿਆਂ ਉਸ ਦੀ ਨਿਗ੍ਹਾ ਅਤੇ ਉਸ ਦੀ ਯਾਦਾਸ਼ਤ’ ਤੇ ਕਾਫੀ ਅਸਰ ਪਿਆ ਅਤੇ ਇਸ ਸਭ ਦੇ ਵਿੱਚ ਉਸ ਨੂੰ ਆਪਣਾ ਕਾਰੋਬਾਰ ਵੀ ਵੇਚਣਾ ਪਿਆ ਅਤੇ ਇਸ ਦੇ ਨਾਲ ਉਸ ਦਾ ਤਕਰੀਬਨ $11,000 ਦਾ ਖਰਚਾ ਇਲਾਜ ਵਿੱਚ ਆਇਆ।

ਇੱਥੇ ਦੱਸਣਯੋਗ ਹੈ ਕਿ ਆਮ ਤੌਰ ਤੇ ਇਕਰਾਰਨਾਮਿਆਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਬਰਫ ਸਾਫ ਕਰਨ ਦੀ ਜ਼ਿੰਮੇਵਾਰੀ ਕਿਸਦੀ ਹੁੰਦੀ ਹੈ ਕਿਰਾਏਦਾਰ ਦੀ ਜਾਂ ਮਾਲਕ ਦੀ, ਪਰ ਮਾਈਕਲ ਦੇ ਮਾਮਲੇ ‘ਚ ਅਜਿਹਾ ਕੁਝ ਜਿਕਰ ਨਹੀਂ ਕੀਤਾ ਗਿਆ ਸੀ ਅਤੇ ਹੁਣ ਜੱਜ ਫੈਸਲਾ ਲਏਗਾ ਕਿ ਇਹ ਕਿਸਦੀ ਜਿੰਮੇਵਾਰੀ ਬਣਦੀ ਸੀ।

ਮਾਈਕਲ ਵਲੋਂ $850,000 ਆਪਣੀ ਕਮਾਈ ਦੇ ਭਵਿੱਖ ਅਤੇ ਬੀਤੇ ਸਮੇਂ ਦੇ ਹੋਏ ਨੁਕਸਾਨ ਅਤੇ $150,000 ਉਸ ਵਲੋਂ ਭੁਗਤੀ ਗਈ ਤਕਲੀਫ ਲਈ ਅਤੇ $11,000 ਉਸਦੇ ਇਲਾਜ ਤੇ ਕੀਤੇ ਖਰਚਿਆਂ ਦਾ ਹਰਜਾਨਾ ਮੰਗਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com