ਅੰਤਰ-ਰਾਸ਼ਟਰੀ

ਸਿੰਗਾਪੁਰ ਏਅਰਲਾਈਨ ਦੀ ਕੱਲ ਤੋਂ ਸ਼ੁਰੂ ਹੋਵੇਗੀ ਸਭ ਤੋਂ ਲੰਬੀ ਹਵਾਈ ਉਡਾਣ

ਕੈਲਗਰੀ (11 ਅਕਤੂਬਰ): ਸਿੰਗਾਪੁਰ ਏਅਰਲਾਈਨ ਦੀ ਫਲਾਈਟ SQ22 ਕੱਲ ਤੋਂ ਸਿੰਗਾਪੁਰ ਤੋਂ

ਕੈਲਗਰੀ (11 ਅਕਤੂਬਰ): ਸਿੰਗਾਪੁਰ ਏਅਰਲਾਈਨ ਦੀ ਫਲਾਈਟ SQ22 ਕੱਲ ਤੋਂ ਸਿੰਗਾਪੁਰ ਤੋਂ ਅਮਰੀਕਾ ਦੇ ਲਈ ਉਡਾਨ ਭਰਣੀ ਸ਼ੁਰੂ ਕਰੇਗੀ। ਇਹ ਹੁਣ ਤੱਕ ਦੀ ਦੁਨੀਆਂ ਦੀ ਸਭ ਲੰਬੀ ਉਡਾਣ ਮੰਨੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਵਿੱਚ 67 ਬਿਜ਼ਨੈੱਸ ਕਲਾਸ 94 ਪ੍ਰੀਮੀਅਮ ਇਕਾਨਮੀ ਕਲਾਸ ਦੀਆਂ ਸੀਟਾਂ ਹੋਣਗੀਆਂ। ਪਰ ਇਸ ਵਿੱਚ ਇਕਾਨਮੀ ਕਲਾਸ ਦੀ ਕੋਈ ਸੀਟ ਮੌਜੂਦ ਨਹੀਂ ਹੋਵੇਗੀ।

ਦੱਸਣਯੋਗ ਹੈ ਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਜਹਾਜ਼ ਦੇ ਵਿੱਚ 300 ਯਾਤਰੀ ਸਫ਼ਰ ਕਰ ਸਕਦੇ ਹਾਂ ਪਰ ਇਸ ਜਹਾਜ਼ ਦੇ ਵਿੱਚ ਇੰਨੇ ਯਾਤਰੀ ਸਫ਼ਰ ਨਹੀਂ ਕਰਨਗੇ ਕਿਉਂਕਿ ਇਸ ਜਹਾਜ਼ ਵੱਲੋਂ ਲਗਾਤਾਰ 20 ਘੰਟੇ ਦੇ ਲਗਭਗ ਉਡਾਨ ਭਰੀ ਜਾਣੀ ਹੈ। ਜਿਸ ਦੇ ਚੱਲਦੇ ਇਸ ਨੂੰ ਜ਼ਿਆਦਾ ਇੰਧਣ ਦੀ ਲੋੜ ਪਏਗੀ। ਇਸ ਉਡਾਣ ਵਲੋਂ 16,700 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾਏਗਾ।

ਇਸ ਵੇਲੇ ਆਕਲੈਂਡ ਤੋਂ ਦੋਹਾ ਜਾਣ ਵਾਲੀ ਉਡਾਣ ਸਭ ਤੋਂ ਲੰਬੀ ਉਡਾਨ ਮੰਨੀ ਜਾਂਦੀ ਜੋ ਕਿ 14,500 ਕਿਲੋਮੀਟਰ ਦੂਰੀ ਤੈਅ ਕਰਦੀ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com