ਕੈਲਗਰੀ

ਅਕਤੂਬਰ ਦੀ ਬਰਫੀਲੀ ਸ਼ੁਰੂਆਤ ਦੇ ਚੱਲਦਿਆਂ ਮੁਸਤੈਦ ਹੋਏ ਕੈਲਗਰੀ ਦੇ ਸੜਕੀ ਵਿਭਾਗਾਂ ਦੇ ਕਰਮਚਾਰੀ 

ਕਾਉਂਸਲ ਵਲੋਂ ਸੜਕਾਂ ਤੋਂ 24 ਘੰਟੇ ਦੇ ਅੰਦਰ ਬਰਫ ਸਾਫ ਕਰਨ ਦੇ ਲਈ ਜਾਰੀ ਕੀਤੇ ਗਈ ਵਧੇਰੇ $9 ਮਿਲੀਅਨ

ਕੈਲਗਰੀ (9 ਅਕਤੂਬਰ): ਕੈਲਗਰੀ ਦੇ ਵਿੱਚ ਅਕਤੂਬਰ ਦੀ ਬਰਫੀਲੀ ਸ਼ੁਰੂਆਤ ਹੋਣ ਦੇ ਚੱਲਦਿਆਂ ਕਾਉਂਸਲ ਵੱਲੋਂ ਸੜਕਾਂ ਸਾਫ਼ ਕਰਨ ਵਾਲੇ ਕਰਮਚਾਰੀ ਅਤੇ ਉਪਕਰਨ ਪੂਰੀ ਤਰ੍ਹਾਂ ਤੈਨਾਤ ਕਰ ਦਿੱਤੇ ਗਏ ਹਨ।

ਇਸ ਸੰਬੰਧਿਤ ਵਧੇਰੇ ਜਾਣਕਾਰੀ ਦਿੰਦਿਆਂ ਸਿਟੀ ਆਫ ਕੈਲਗਰੀ ਰੋਡ ਡਿਪਾਰਟਮੈਂਟ ਦੀ ਤਾਰਾ ਮੈਰੀਨ ਨੇ ਦੱਸਿਆ ਕਿ ਸਾਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਕੈਲਗਰੀ ਦੇ ਵਿੱਚ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਬਾਰੇ ਜਾਣੂ ਕਰਵਾਇਆ ਗਿਆ ਸੀ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਅੰਦਰ ਪੇਸ਼ ਨਾ ਆਵੇ ਇਸੇ ਦੇ ਚਲਦਿਆਂ ਇਨ੍ਹਾਂ ਕਰਮਚਾਰੀਆਂ ਨੂੰ ਡਿਊਟੀ ਤੇ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਕੈਲਗਰੀ ਕਾਉਂਸਲ ਵੱਲੋਂ ਸੜਕਾਂ ਸਾਫ ਕਰਨ ਦੇ ਲਈ ਇਸ ਵਰ੍ਹੇ $9 ਮਿਲੀਅਨ ਦਾ ਵਧੇਰੇ ਬਜਟ ਪਾਸ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com