ਕੈਲਗਰੀਰਾਸ਼ਟਰੀ

ਕੈਨੇਡੀਅਨ ਫੌਜ ਵਿੱਚ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਦੀ ਸ਼ਿਕਾਇਤਾਂ ਹੋਈਆਂ ਦੁੱਗਣੀਆਂ 

ਪਰ ਫਿਰ ਵੀ ਅਧਿਕਾਰੀਆਂ ਦਾ ਮੰਨਦਾ ਹੈ ਇਹ ਹੈ ਇੱਕ ਚੰਗੇ ਬਦਲਾਅ ਦਾ ਇਸ਼ਾਰਾ

ਕੈਲਗਰੀ (9 ਅਕਤੂਬਰ):  ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੈਨੇਡੀਅਨ ਫ਼ੌਜ਼ ਵਿੱਚ ਮਹਿਲਾ ਅਧਿਕਾਰੀਆਂ ਵੱਲੋਂ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਦੀਆਂ ਕੀਤੀਆਂ ਸ਼ਿਕਾਇਤਾਂ ਵਿੱਚ ਦੁੱਗਣੇ ਨਾਲੋ ਵੀ ਜਿਆਦਾ ਵਾਧਾ ਹੋਇਆ ਹੈ।

ਅੰਕੜਿਆਂ ਅਨੁਸਾਰ ਇਹ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਕੇ 111 ਹੋ ਗਈਆਂ ਹਨ, ਹਾਲਾਂਕਿ ਸਮਝਣ ਨੂੰ ਇਹ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਮੰਨਿਆ ਜਾ ਸਕਦਾ ਹੈ ਪਰ ਮਿਲਟ੍ਰੀ ਸੈਕਚੁਅਲ ਮਿਸ ਕੰਡਕਟ ਰਿਸਪਾਂਸ ਟੀਮ ਦੇ ਹੈੱਡ ਮੰਨਣਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਵਿੱਚ ਵਾਧਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਹੁਣ ਪੀੜਤਾਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ ਜਦਕਿ ਪਹਿਲਾਂ ਉਹ ਆਪਣੇ ਨੌਕਰੀ ਅਤੇ ਹੋਰ ਕਾਰਨਾਂ ਦੇ ਕਰਕੇ ਚੁੱਪ ਰਹਿ ਜਾਂਦੇ ਸਨ ਅਤੇ ਸ਼ਿਕਾਇਤ ਨਹੀਂ ਕਰ ਪਾਉਂਦੇ ਸਨ। ਉਨ੍ਹਾਂ ਆਸ ਜਤਾਈ ਕਿ ਉਹ ਅਜਿਹੇ ਅਧਿਕਾਰੀਆਂ ਨੂੰ ਫੌਜ ਵਿੱਚੋਂ ਜਲਦ ਖਤਮ ਕਰਨਗੇ ਜੋ ਆਪਣੇ ਰੁੱਤਬਿਆਂ ਦਾ ਗਲਤ ਫਾਇਦਾ ਚੁੱਕਦੇ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com