
ਕੈਲਗਰੀ (8 ਅਕਤੂਬਰ): ਏਅਰਡਰਾਈ ਦੇ ਐੱਜਵਾਟਰ ਇਲਾਕੇ ਦੇ ਇੱਕ ਘਰ ਵਿੱਚ ਅੱਜ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਦਰਅਸਲ ਕਿਸੇ ਸ਼ਰਾਰਤੀ ਅਨਸਰ ਵਲੋਂ ਇਸ ਵਿੱਚ ਘਰ ਦੀਆਂ ਸਾਰੀਆਂ ਦੀਵਾਰਾਂ ਅਤੇ ਘਰ ਦੇ ਡਰਾਈਵੇ ‘ਤੇ ਖੜ੍ਹੀਆਂ ਗੱਡੀਆਂ ‘ਤੇ ਕਾਲੇ ਰੰਗ ਦਾ ਪੇਂਟ ਪੋਤ ਦਿੱਤਾ ਗਿਆ, ਇਸ ਘਟਨਾ ਨੂੰ ਲੈਕੇ ਘਰ ਦੇ ਕਾਫੀ ਦੁਖੀ ਅਤੇ ਪੁਲਿਸ ਵੱਲੋਂ ਹੁਣ ਇਸ ਘਟਨਾ ਨੂੰ ਅਜਾਮ ਦੇਣ ਵਾਲੇ ਸ਼ਰਾਰਤੀ ਅਨਸਰ/ਅਨਸਰਾਂ ਦੀ ਭਾਲ ਕੀਤੀ ਜਾਂਦੀ ਹੈ।
ਇੱਕ ਅੰਦਾਜ਼ੇ ਮੁਤਾਬਕ ਘਰ ਅਤੇ ਗੱਡੀਆਂ ਦੀ ਸਾਫ-ਸਫਾਈ ‘ਤੇ ਹੁਣ ਘੱਟੋ-ਘੱਟ ਹਜ਼ਾਰਾਂ ਡਾਲਰ ਦਾ ਖਰਚਾ ਆਵੇਗਾ। ਪੁਲਿਸ ਵੱਲੋਂ ਇਸ ਘਟਨਾ ਸਬੰਧੀ ਕਿਸੇ ਨੂੰ ਜਾਰੀ ਹੋਰ ਜਾਣਕਾਰੀ ਹੋਣ ਤੇ 403-945-7267 ਇਸ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।