ਐਡਮਿੰਟਨ
ਮਹਿਲਾ ਨੂੰ ਘਰ ਵਿੱਚ ਬਾਰਬੀਕਿਊ ਬਨਾਉਣਾ ਪਿਆ ਮਹਿੰਗਾ
ਐਡਮਿੰਟਨ (8 ਅਕਤੂਬਰ): ਬੀਤੇ ਐਤਵਾਰ ਦੀ ਰਾਤ ਐਡਮਿੰਟਨ ਦੇ 105 ਸਟਰੀਟ ਅਤੇ 17 ਐਵੀਨਿਊ ਦੇ ਵਿੱਚ ਇੱਕ ਮਹਿਲਾ ਵੱਲੋਂ ਆਪਣੇ ਗੈਰੇਜ ਵਿੱਚ
ਐਡਮਿੰਟਨ (8 ਅਕਤੂਬਰ): ਬੀਤੇ ਐਤਵਾਰ ਦੀ ਰਾਤ ਐਡਮਿੰਟਨ ਦੇ 105 ਸਟਰੀਟ ਅਤੇ 17 ਐਵੀਨਿਊ ਦੇ ਵਿੱਚ ਇੱਕ ਮਹਿਲਾ ਵੱਲੋਂ ਆਪਣੇ ਗੈਰੇਜ ਵਿੱਚ ਹੀ ਬਾਰਬੀਕਿਊ ਤਿਆਰ ਕਰਨ ਦੀ ਕੋਸ਼ਿਸ਼ ਦੌਰਾਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਪਰ ਮੌਕੇ ਤੇ ਪੁੱਜੀ ਫਾਇਰ ਵਿਭਾਗ ਦੀ ਟੀਮ ਵੱਲੋਂ ਅੱਗ ਨੂੰ ਸਮਾਂ ਰਹਿੰਦਿਆਂ ਕਾਬੂ ਵਿਚ ਕਰ ਲਿਆ ਗਿਆ ਅਤੇ ਘਰ ਨੂੰ ਜ਼ਿਆਦਾ ਨੁਕਸਾਨ ਨਹੀਂ ਪੁੱਜਾ ਪਰ ਇਸ ਨੂੰ ਲੈ ਕੇ ਕੈਪਟਨ ਸਟੀਫਨ ਬੇਕਰ ਵੱਲੋਂ ਲੋਕਾਂ ਨੂੰ ਇੱਕ ਵਾਰ ਦੁਬਾਰਾ ਤੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਬਾਰਬੀਕਿਊ ਤਿਆਰੀ ਲਈ ਕਿਸੇ ਖੁੱਲੇ ਜਗ੍ਹਾ ਦੀ ਵਰਤੋਂ ਕਰਨ ਨਾ ਕਿ ਘਰ ਦੇ ਅੰਦਰ ਕਿਸੇ ਵੀ ਬੰਦ ਜਗ੍ਹਾ ਦੀ ਕਿਉਂਕਿ ਇਹ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ।
ਇੱਕ ਅੰਦਾਜੇ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਅਲਬਰਟਾ ਵਿੱਚ ਕੀਤੀਆਂ ਗਈਆਂ ਅਜੀਹਿਆਂ ਗਲਤੀਆਂ ਦੇ ਚਲਦਿਆਂ 783 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।