ਕੈਲਗਰੀ

ਗੁੰਮਸ਼ੁਦਾ ਮਹਿਲਾ ਨੂੰ ਸਹੀ ਸਲਾਮਤ ਲੱਭ ਦਿਖਾਇਆ ਕੈਲਗਰੀ ਪੁਲਿਸ ਨੇ

ਕੈਲਗਰੀ (8 ਅਕਤੂਬਰ): ਸ਼ਨੀਵਾਰ ਤੋਂ ਲਾਪਤਾ ਹੋਈ ਕੈਲਗਰੀ ਦੀ ਇੱਕ ਮਹਿਲਾ ਨੂੰ ਕੈਲਗਰੀ ਪੁਲਸ ਵੱਲੋਂ ਸਹੀ ਸਲਾਮਤ ਲੱਭ ਲਿਆ ਗਿਆ ਹੈ।

ਕੈਲਗਰੀ (8 ਅਕਤੂਬਰ): ਸ਼ਨੀਵਾਰ ਤੋਂ ਲਾਪਤਾ ਹੋਈ ਕੈਲਗਰੀ ਦੀ ਇੱਕ ਮਹਿਲਾ ਨੂੰ ਕੈਲਗਰੀ ਪੁਲਸ ਵੱਲੋਂ ਸਹੀ ਸਲਾਮਤ ਲੱਭ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਕੈਟਰੀਨਾ ਬਿਸਬ੍ਰੈਸ਼ ਜੋ ਕਿ ਜੋ ਕਿ 255 ਈਸਟ ਹਿਲ ਬਾਲੀਵਰਡ ਦੱਖਣੀ ਪੱਛਮੀ ਦੇ ਵਾਲਮਾਰਟ ਤੋਂ ਸ਼ਨੀਵਾਰ ਸ਼ਾਮ 7 ਵਜੇ ਗੁੰਮਸ਼ੁਦਾ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਉਸ ਦੇ ਘਰ ਦੇ ਪਰਿਵਾਰਕ ਮੈਂਬਰ ਉਸ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਸਨ, ਕਿਉਂਕਿ ਕੈਟਰੀਨਾ ਕੈਟਰੀਨਾ ਦੀ ਮਾਨਸਿਕ ਸਿਹਤ ਵੀ ਠੀਕ ਨਹੀਂ ਸੀ।

ਇਸ ਉਪਰੰਤ ਉਸ ਨੂੰ ਕੁਝ ਲੋਕਾਂ ਵੱਲੋਂ ਅਗਲੇ ਦਿਨ 10.50 ‘ਤੇ 16 ਐਵੀਨਿਊ ਉੱਤਰੀ ਪੱਛਮੀ ਦੀ 14 ਸਟਰੀਟ ਦੇ ਵਿੱਚ ਦੇਖਿਆ ਗਿਆ, ਪਰ ਜੱਦ ਤੱਕ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਦੋਂ ਉਹ ਉੱਥੇ ਨਾ ਮਿਲੀ।

ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਦੀ ਹੋਰ ਕਈ ਜਗਾਹਾਂ ‘ਤੇ ਵੀ ਭਾਲ ਕੀਤੀ ਗਈ ਅਤੇ ਆਖਿਰੀ ਪੁਲਿਸ ਨੂੰ ਸਫਲਤਾ ਮਿਲੀ ਅਤੇ ਕੈਟਰੀਨਾ ਸਹੀ ਸਲਾਮਤ ਮਿਲ ਗਈ।ਪੁਲਿਸ ਵਲੋਂ ਕੈਟਰੀਨਾ ਨੂੰ ਸੁਰੱਖਿਅਤ ਆਪਣੇ ਘਰਦਿਆਂ ਨੂੰ ਸਪੁਰਦ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਲੋਕਾਂ ਅਤੇ ਮੀਡੀਆ ਦੁਆਰਾ ਕੀਤੀ ਗਈ ਮੱਦਦ ਦਾ ਵੀ ਧੰਨਵਾਦ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com