ਐਡਮਿੰਟਨ

ਐਡਮਿੰਟਨ ਮੀਡੋਜ ਤੋਂ ਅਲਬਰਟਾ ਪਾਰਟੀ ਵੱਲੋੰ ਅੰਮ੍ਰਿਤਪਾਲ ਮਠਾੜੂ ਨੂੰ ਅੱਜ ਅਧਿਕਾਰਿਤ ਤੌਰ ‘ਤੇ ਐਲਾਨਿਆਂ ਗਿਆ ਪਾਰਟੀ ਉਮੀਦਵਾਰ 

ਭਾਈਚਾਰੇ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਲੋਕ

ਐਡਮਿੰਟਨ (7 ਅਕਤੂਬਰ): ਅੱਜ ਐਡਮਿੰਟਨ ਦੇ ਸਾਊਥ ਵੁਡ ਕਮਿਊਨਿਟੀ ਲੀਗ ਹਾਲ ਵਿੱੱਚ ਅੰਮ੍ਰਿਤਪਾਲ ਮਠਾੜੂ ਹੋਣਾ ਨੂੰ ਅਲਬਰਟਾ ਪਾਰਟੀ ਵੱਲੋਂ ਆਉਂਦੀਆਂ ਚੋਣਾਂ ਦੇ ਮੱਦੇਨਜਰ ਪਾਰਟੀ ਲੀਡਰ ਸਟੀਫਨ ਮੈਂਡਲ ਵਲੋਂ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

ਇਸ ਮੌਕੇ ਭਾਈਚਾਰੇ ਤੋਂ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮ੍ਰਿਤਪਾਲ ਹੋਣਾ ਨੂੰ ਆਪਣੇ ਸਹਿਯੋਗ ਦਾ ਭਰੋਸਾ ਦੁਆਇਆ। ਪਾਰਟੀ ਲੀਡਰ ਸਟੀਫਨ ਮੈਂਡਲ ਨੇ ਅਮਿੰ੍ਰਤਪਾਲ ਹੁਣਾਂ ਦੀ ਹੌਸਲਾ ਵਧਾਈ ਕਰਦਿਆਂ ਕਿਹਾ ਕਿ ਇਸ ਪਾਰਟੀ ਨੂੰ ਅਜਿਹੀ ਹੀ ਕਾਰਗੁਜ਼ਾਰੀ ਵਾਲੇ ਨੌਜਵਾਨਾਂ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਆਸ ਜਤਾਈ ਕਿ ਭਾਈਚਾਰਾ ਅੰਮ੍ਰਿਤਪਾਲ ਹੁਣਾਂ ਨੂੰ ਪੂਰਾ ਸਹਿਯੋਗ ਦੇਵੇਗਾ।

ਇਸ ਮੌਕੇ ਅੰਮ੍ਰਿਤਪਾਲ ਹੁਣਾ ਨੇ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਜੰਮਪਲ ਅਤੇ ਇਸੇ ਇਲਾਕੇ ਵਿੱਚ ਪੜ੍ਹੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਲਾਕੇ ਦੀਆਂ ਵਿਦਿਆਰਥੀਆਂ ਦੀਆਂ ਜਾਂ ਫਿਰ ਛੋਟੇ ਜਾਂ ਵੱਡੇ ਕਾਰੋਬਾਰੀਆਂ ਦੀਆਂ ਕੀ ਦਿੱਕਤਾਂ ਹਨ ਅਤੇ ਉਨ੍ਹਾਂ ਆਸ ਜਤਾਈ ਜੇਕਰ ਉਹ ਇਨ੍ਹਾਂ ਚੋਣਾਂ ਵਿੱਚ ਜਿੱਤਦੇ ਹਨ ਤਾਂ ਭਾਈਚਾਰੇ ਦੀਆਂ ਆਸਾਂ ਤੇ ਪੂਰਾ ਖਰਾ ਉਤਰਨਗੇ।

ਸ੍ਰੋਤ: ਰਘੂਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com