ਐਡਮਿੰਟਨ

ਐਡਮਿੰਟਨ ਦੇ ਪੀਸੀਏ ਹਾਲ ਦੇ ਵਿੱਚ ਮਨਾਇਆ ਗਿਆ ਸ਼ਹੀਦੇ ਆਜ਼ਮ ਭਗਤ ਸਿੰਘ ਹੋਣਾ ਦਾ ਜਨਮ ਦਿਨ 

ਐਡਮਿੰਟਨ ਦੇ ਪੀਸੀਏ ਹਾਲ ਦੇ ਵਿੱਚ ਮਨਾਇਆ ਗਿਆ ਸ਼ਹੀਦੇ ਆਜ਼ਮ ਭਗਤ ਸਿੰਘ ਹੋਣਾ ਦਾ ਜਨਮ ਦਿਨ 

ਐਡਮਿੰਟਨ (7 ਅਕਤੂਬਰ): ਅੱਜ ਪ੍ਰੋਗਰੈੱਸ ਪੀਪਲ ਫਾਊਂਡੇਸ਼ਨ ਐਡਮਿੰਟਨ ਵੱਲੋਂ ਐਡਮਿੰਟਨ ਦੇ ਹੀ ਪੀਸੀਏ ਹਾਲ ਦੇ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੌਵਾਂ ਜਨਮ ਦਿਨ ਅਤੇ ਕਾਰਲ ਮਾਰਕਸ ਦਾ ਦੋ ਸੌਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਭਾਈਚਾਰੇ ਤੋਂ ਐਨਡੀਪੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਪੰਨੂੰ ਅਤੇ ਡਾਕਟਰ ਪੀ ਆਰ ਕਾਲੀਆ ਤੋਂ ਇਲਾਵਾ ਹੋਰ ਕਈ ਪਤਵੰਤੇ ਸਜੱਣਾਂ ਨੇ ਇਸ ਮੌਕੇ ਹਾਜ਼ਰੀ ਭਰੀ।

ਇਸ ਮੌਕੇ ਪਿਛਲੇ ਵਰ੍ਹੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਗਈ ਇਕ ਕਿਤਾਬ ਜਿਸ ਦਾ ਪੰਜਾਬੀ ਵਿੱਚ ਅਨੁਵਾਦ ਪਹਿਲਾਂ ਸਮਾਜਵਾਦੀ ਇਨਕਲਾਬ ਦਾ ਅੱਜ ਪੰਜਾਬੀ ਸੰਸਕਰਨ ਵੀ ਜਾਰੀ ਕੀਤਾ ਗਿਆ।

ਇਸ ਮੌਕੇ ਕਾਮਰੇਡ ਵੀਰ ਵੱਲੋਂ ਭਾਈਚਾਰੇ ਨੂੰ ਸੰਬੋਧਿਤ ਕੀਤਾ ਗਿਆ, ਡਾ ਲਾਡੀ ਸੂਸਾਂ ਵਾਲੇ ਅਤੇ ਓਮੀ ਬਾਬਾ ਵੱਲੋਂ ਆਪਣੇ ਗੀਤਾਂ ਰਾਂਹੀ ਅਤੇ ਪਵਿੱਤਰ ਧਾਲੀਵਾਲ ਹੋਣਾ ਵਲੋਂ ਇੱਕ ਕਵਿਤਾ ਰਾਹੀਂ ਭਗਤ ਸਿੰਘ ਹੋਣਾ ਨੂੰ ਸ਼ਰਧਾਂਜਲੀ ਦਿੱਤੀ ਭੇਂਟ ਕੀਤੀ ਗਈ।
ਸ੍ਰੋਤ ਰਘਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com