ਕੈਲਗਰੀ
ਡਰੱਗ ਅਵੈਅਰਨੈੱਸ ਫਾਉਂਡੇਸ਼ਨ ਕੈਲਗਰੀ ਵਲੋਂ ਕਰਵਾਏ ਸੰਮੇਲਨ ਵਿੱਚ ਭਾਈਚਾਰੇ ਨੇ ਕੀਤੀ ਸ਼ਮੂਲੀਅਤ
ਕੈਲਗਰੀ (7 ਅਕਤੂਬਰ): ਡਰੱਗ ਅਵੈਅਰਨੈੱਸ ਫਾਉਂਡੇਸ਼ਨ ਕੈਲਗਰੀ ਵਲੋਂ ਫਾਲਕਨਰਿੱਜ ਕਮਿਊਨਿਟੀ ਸੈਂਟਰ ਕੈਲਗਰੀ ਵਿੱਚ ਕਰਵਾਏ ਗਏ ਵਿਸ਼ੇਸ਼

ਕੈਲਗਰੀ (7 ਅਕਤੂਬਰ): ਡਰੱਗ ਅਵੈਅਰਨੈੱਸ ਫਾਉਂਡੇਸ਼ਨ ਕੈਲਗਰੀ ਵਲੋਂ ਫਾਲਕਨਰਿੱਜ ਕਮਿਊਨਿਟੀ ਸੈਂਟਰ ਕੈਲਗਰੀ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਖਾਸ ਸੱਦੇ ਤੇ ਭਾਈਚਾਰੇ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਦੱਸਣਯੋਗ ਹੈ ਕਿ ਇਸ ਮੌਕੇ ਸ਼ਰਾਬ, ਤੰਬਾਕੂ ਆਦਿ ਨਸ਼ਿਆਂ ਦੇ ਹੋਣ ਵਾਲੇ ਬੂਰੇ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ ਗਈ।
ਇਸ ਮੌਕੇ ਵੱਖੋ=ਵੱਖ ਭਾਈਚਾਰਿਆਂ ਦੇ ਕਮਿਊਨਿਟੀ ਲੀਡਰਾਂ, ਐਮ ਐਲ ਏ ਕੈਲਗਰੀ ਅਕਾਡੀਆ ਬ੍ਰੈਂਡੀ ਪੇਨ, ਅਲੀਸ਼ਾ, ਮਨਿਸਟਰ ਰਿਕਾਰਡੋ ਮਿਰਾਂਡਾ ਅਤੇ ਟੀਨੂ ਬਰਾੜ ਹੋਣਾ ਵਲੋਂ ਵੀ ਖਾਸਤੌਰ ਤੇ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਦੱਸਿਆ ਗਿਆ ਕਿ ਇਨ੍ਹਾਂ ਨਸ਼ਿਆਂ ਦੀ ਦੁਰਵਰਤੋਂ ਦੇ ਚਲਦਿਆਂ ਕਿਸ ਤਰ੍ਹਾਂ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਵਿੱਚ ਪਰਿਵਾਰਿਕ ਕਲੇਸ਼, ਯੋਨ ਸ਼ੋਸ਼ਣ, ਸਿਹਤ ਸਬੰਧਿਤ ਵਿਕਾਰ ਪੈਣ ਜਿਹੀਆਂ ਘਟਨਾਵਾਂ ਖਾਸਤੌਰ ਤੇ ਸ਼ਾਮਿਲ ਹਨ।
ਇਸ ਮੌਕੇ ਡਰੱਗ ਅਵੈਅਰਨੇਸ ਫਾਉਂਡੇਸ਼ਨ ਕੈਲਗਰੀ ਵਲੋਂ ਖਾਸਤੌਰ ਤੇ ਇਨ੍ਹਾਂ ਨਸ਼ਿਆ ਦੇ ਬੂਰੇ ਪ੍ਰਭਾਵਾਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।
ਸ੍ਰੋਤ ਗੁਲਸ਼ਨ ਅਕਤਰ