ਐਡਮਿੰਟਨ

ਐਂਬਰ ਅਲਟਰ ਵਾਲੇ ਦੋਸ਼ੀ ਨੇ ਪਹਿਲਾਂ ਕੀਤੀ ਸੀ ਇੱਕ ਹੋਰ ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼

ਐਡਮਿੰਟਨ (6 ਅਕਤੂਬਰ): ਬੀਤੇ ਸ਼ੁਕਰਵਾਰ ਇੱਕ 47 ਸਾਲਾ ਵਿਅਕਤੀ ਵਲੋਂ 84 ਸਟਰੀਟ ਅਤੇ 105 ਐਵੀਨਿਊ ਦੇ ਵਿੱਚ ਇੱਕ 14 ਸਾਲਾ ਲੜਕੀ ਨੂੰ

ਐਡਮਿੰਟਨ (6 ਅਕਤੂਬਰ): ਬੀਤੇ ਸ਼ੁਕਰਵਾਰ ਇੱਕ 47 ਸਾਲਾ ਵਿਅਕਤੀ ਵਲੋਂ 84 ਸਟਰੀਟ ਅਤੇ 105 ਐਵੀਨਿਊ ਦੇ ਵਿੱਚ ਇੱਕ 14 ਸਾਲਾ ਲੜਕੀ ਨੂੰ ਅਗਵਾਹ ਕਰਨ ਦੇ ਚਲਦਿਆਂ ਪੁਲਿਸ ਵਲੋਂ ਐਂਬਰ ਅਲਰਟ ਜਾਰੀ ਕੀਤਾ ਗਿਆ ਸੀ। ਪਰ ਪੁਲਿਸ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਉੇਸਨੇ ਪਿਸਤੌਲ ਦਿਖਾ ਕੇ ਉਸੇ ਹੀ ਸਕੂਲ ਦੇ ਇੱਕ ਹੋਰ 14 ਸਾਲਾ ਲੜਕੇ ਨੂੰ ਵੀ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੜਕੇ ਨੇ ਹਿੰਮਤ ਦਿਖਾਉਂਦਿਆਂ ਉੱਥੋਂ ਭੱਜਣ ਵਿੱਚ ਸਫਲਤਾ ਹਾਸਿਲ ਕਰ ਲਈ, ਜਿਸ ਤੋਂ ਬਾਅਦ ਦੋਸ਼ੀ ਲੜਕੀ ਕੋਲ ਪੁੱਜਾ ਤੇ ਉਸਨੂੰ ਅਗਵਾਹ ਕਰ ਲਿਆ। ਜਿਸਤੋਂ ਬਾਅਦ ਪੁਲਿਸ ਨੇ ਐਂਬਰ ਅਲਰਟ ਜਾਰੀ ਕੀਤਾ ਅਤੇ ਲੜਕੀ ਨੂੰ ਕੁਝ ਘੰਟਿਆ ਵਿੱਚ ਹੀ ਸੁਰੱਖਿਅਤ ਲੱਭ ਲਿਆ।

ਹੁਣ ਉਕਤ 47 ਸਾਲਾ ਵਿਅਕਤੀ ‘ਤੇ ਪਿਸਤੌਲ ਦਿਖਾ ਕੇ ਅਗਵਾਹ ਕਰਨ, ਗੈਰਕਾਨੂੰਨੀ ਹਥਿਆਰ ਰੱਖਣ, ਚੋਰੀ ਕਰਨ ਦੇ ਦੋਸ਼ ਦਾਇਰ ਕੀਤੇ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com