ਐਡਮਿੰਟਨ

ਐਡਮਿੰਟਨ ਵਿੱਚ ਗੱਡੀ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪੁਲਿਸ ਵਲੋਂ ਲੋਕਾਂ ਨੂੰ ਗੱਡੀ ਖ੍ਰੀਦਣ ਮੌਕੇ ਸਾਵਧਾਨੀ ਵਰਤਣ ਦੀ ਕੀਤੀ ਗਈ ਅਪੀਲ

ਐਡਮਿੰਟਨ (6 ਅਕਤੂਬਰ): ਐਡਮਿੰਟਨ ਦੇ ਵਿੱਚ ਪੁਲਿਸ ਵੱਲੋਂ ਚੋਰਾਂ ਦੇ ਅਜਿਹੇ ਇੱਕ ਗਿਰੋਹ ਦਾ ਭਾਂਡਾਫੋੜ ਕੀਤਾ ਗਿਆ ਹੈ ਜਿੰਨ੍ਹਾਂ ਕੋਲੋਂ ਸੱਤ ਚੋਰੀ ਕੀਤੀਆਂ ਗੱਡੀਆਂ ਬਰਾਮਦ ਹੋਈਆਂ ਹਨ ਅਤੇ ਪੁਲਸ ਵੱੱਲੋਂ ਇਸ ਕਾਰਨਾਮੇ ਨੂੰ ਵੀਆਈਐੱਨ ਕਲੋਨਿੰਗ ਦਾ ਨਾਮ ਦਿੱਤਾ ਗਿਆ ਹੈ, ਜਿਸ ਵਿੱਚ ਚੋਰ ਕਾਨੂੰਨੀ ਤੌਰ ਤੇ ਰਜਿਸਟਰਡ ਉਸੇ ਕੰਪਨੀ ਦੀ ਗੱਡੀ ਦਾ ਵੈਹੀਕਲ ਆਈਡੇਂਟੀਫੀਕੇਸ਼ਨ ਨੰਬਰ ਚੋਰੀ ਦੀ ਗੱਡੀ ਤੇ ਲਗਾ ਕੇ ਨਕਲੀ ਕਾਗਜਾਤ ਤਿਆਰ ਕਰਕੇ ਗੱਡੀ ਵੇਚ ਦਿੰਦੇ ਹਨ।

ਡੀਟੈਕਟੀਵ ਮਾਰਕ ਕੈਸੀਅਨ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਵੀ ਪੁਰਾਣੀ ਗੱਡੀ ਖਰੀਦਣ ਦਾ ਵਿਚਾਰ ਬਣਾ ਰਹੇ ਹੋ ਤਾਂ ਉਸ ਦੇ ਮਾਲਕ ਸੰਬੰਧਿਤ ਅਤੇ ਉਸ ਗੱਡੀ ਦੀ ਸਰਵਿਸ ਹਿਸਟਰੀ ਬਾਰੇ ਜ਼ਰੂਰ ਜਾਣੋ ਤਾਂ ਜੋ ਤੁਸੀਂ ਕਿਸੇ ਤੋਂ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬੱਚ ਸਕੋ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com