ਐਡਮਿੰਟਨ

ਐਡਮਿੰਟਨ ਵਿੱਚ ਰੈਵ ਪਾਰਟੀਆਂ ਅਤੇ ਇਲੈਕਟ੍ਰਾਨਿਕ ਡਾਂਸ ਪਾਰਟੀਆਂ ਕੀਤੀਆਂ ਜਾ ਸਕਦੀਆਂ ਹਨ ਪੱਕੇ ਤੌਰ ਤੇ ਬੰਦ

ਐਡਮਿੰਟਨ (4 ਅਕਤੂਬਰ): ਬੀਤੇ ਸ਼ੁੱਕਰਵਾਰ ਵੈੱਸਟ ਐਡਮਿੰਟਨ ਮਾਲ ਦੇ ਵਿੱਚ ਹੋਈ ਇੱਕ ਇਲੈਕਟ੍ਰਾਨਿਕ ਡਾਂਸ ਪਾਰਟੀ ਦੌਰਾਨ 6 ਵਿਅਕਤੀਆਂ ਨੂੰ ਗੰਭੀਰ

ਐਡਮਿੰਟਨ (4 ਅਕਤੂਬਰ): ਬੀਤੇ ਸ਼ੁੱਕਰਵਾਰ ਵੈੱਸਟ ਐਡਮਿੰਟਨ ਮਾਲ ਦੇ ਵਿੱਚ ਹੋਈ ਇੱਕ ਇਲੈਕਟ੍ਰਾਨਿਕ ਡਾਂਸ ਪਾਰਟੀ ਦੌਰਾਨ 6 ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਭਰਤੀ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ, ਜਿੰਨਾਂ ਵਿੱਚੋਂ ਚਾਰ ਦੀ ਹਾਲਤ ਤਾਂ ਬਹੁਤ ਜ਼ਿਆਦਾ ਨਾਜ਼ੁਕ ਅਤੇ ਦੋ ਦੀ ਹਾਲਤ ਦਰਮਿਆਨੀ ਦੱਸੀ ਜਾ ਰਹੀ ਸੀ।

ਇਸ ਮੰਦਭਾਗੀ ਘਟਨਾ ਦੇ ਵਾਪਰਣ ਦਾ ਕਾਰਨ ਪਾਰਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥ ਨੂੰ ਦੱਸਿਆ ਜਾ ਰਿਹਾ ਹੈ ਅਤੇ ਹੁਣ ਐਡਮਿੰਟਨ ਕੌਂਸਲ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਅਜੀਹਿਆਂ ਪਾਰਟੀਆਂ ਨੂੰ ਕਰਵਾਉਣ ਵਾਲਿਆਂ ਵੱਲੋਂ ਇਹ ਆਮ ਲੋਕਾਂ ਲਈ ਸੁਰੱਖਿਅਤ ਨਹੀਂ ਰੱਖੀਆਂ ਜਾ ਸਕਦੀਆਂ ਤਾਂ ਅਸੀਂ ਮਜ਼ਬੂਰੀ ਵੱਸ ਅਜਿਹੀਆਂ ਪਾਰਟੀਆਂ ਨੂੰ ਐਡਮਿੰਟਨ ਵਿੱਚ ਪੱਕੇ ਤੌਰ ਤੇ ਬੰਦ ਕਰ ਦਿਆਂਗੇ ਅਤੇ ਅਜਿਹਾ ਕਰਨਾ ਆਮ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਜਰੂਰੀ ਹੋਵੇਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com