ਅੰਤਰ-ਰਾਸ਼ਟਰੀ

ਜਦੋਂ ਅਕਾਲੀਅਣਖੀ ਸਨ !! ਹੁਣ ਕਿਥੋਂ ਲੱਭੀਏ ਇਹੋ ਜਿਹੇ ਅਕਾਲੀ ??

1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਬਾਬਾ ਦਲੀਪ ਸਿੰਘ ਤਲਵੰਡੀ ਮੰਤਰੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ।

1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਬਾਬਾ ਦਲੀਪ ਸਿੰਘ ਤਲਵੰਡੀ ਮੰਤਰੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ।

ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਰਤਨ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ ।

ਇਕ ਬਜ਼ੁਰਗ ਔਰਤ ਅਰਜੀ ਫੜੀ ਲਾਈਨ ਵਿਚ ਖੜੀ ਸੀ। ਐਸ ਡੀ ਐਮ ਇਕ ਦਮ ਹੱਥ ਜੋੜ ਕੇ ਖੜ੍ਹੇ ਹੋਏ ਤੇ ਕਹਿਣ ਲਗੇ ਮਾਤਾ ਜੀ ਤੁਸੀ ਕਿਉ ਆਏ , ਹੁਕਮ ਕਰਦੇ ਅਸੀ ਕਿਸ ਵਾਸਤੇ ਹਾਂ। ਉਹਨਾਂ ਡੀ ਸੀ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ । ਸਰਦਾਰ ਰਤਨ ਜੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ.?

ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮੈਂਟ ਲੈਣ ਆਈ ਸੀ।

ਡੀ ਸੀ ਰਤਨ ਜੀ ਅਤੇ ਐਸ ਡੀ ਐਮ ਗਿਆਨੀ ਜੀ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ.??

ਮਾਤਾ ਕਹਿੰਦੀ ਵੇ ਪੁੱਤ ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸੀਮੈਂਟ ਲੈਣ ਆਈ ਸੀ । ਵੇ ਤੇਰਾ ਉਹ ਜਥੇਦਾਰ ਹੀ ਇਹੋ ਜਿਹਾ ਮੇਰੀ ਤਾਂ ਕਦੀ ਸੁਣਦਾ ਹੀ ਨਹੀ, ਮੈਂ ਕਿੰਨਾ ਚਿਰ ਤੋ ਪਿਟਦੀ ਪਈ ਆ, ਕੋਠੇ ਢਹਿਣ ਵਾਲੇ ਹੋ ਗਏ ਨੇ, ਮੀਹਾਂ ਦਾ ਮੌਸਮ ਸਿਰ ਤੇ ਹੈ। ਕੋਈ 20, 25 ਬੋਰੀਆਂ ਸੀਮੈਂਟ ਤਾਂ ਲਿਆ ਦੇ, ਐਸ ਡੀ ਐਮ ਗਿਆਨੀ ਜੀ ਨੂੰ ਕਹਿ ਕੇ, ਤੇ ਅੱਗੋਂ ਪੁੱਠੀ ਮੱਤ ਵਾਲਾ ਏ, ਮੈਨੂੰ ਖਾਣ ਨੂੰ ਪੈਂਦਾ…
ਅਖੇ ਮੈਂ ਨਹੀ ਕਹਿਣਾ ਕਿਸੇ ਅਫਸਰ ਨੂੰ, ਮੈ ਨਹੀ ਮੰਗਣਾ ਕਿਸੇ ਕੋਲੋਂ ਸੀਮੈਂਟ, ਖ਼ਬਰਦਾਰ ਜੇ ਤੂੰ ਕਿਸੇ ਨੂੰ ਕੁਝ ਕਿਹਾ, ਉਹ ਡੀ ਸੀ ਹਰ ਹਫਤੇ ਸੀਮਿੰਟ ਵੰਡਦਾ, ਲਾਈਨ ਚ ਲੱਗ ਕੇ ਜੋ ਮਿਲ਼ਦਾ ਲੈ ਲੈ….!

ਇਹ ਸੁਣ ਕੇ ਡੀ ਸੀ ਰਤਨ ਸੁੰਨ੍ਹ ਹੋ ਗਏ । ਘਰ ਵਾਲਾ ਇਕ ਮੰਤਰੀ ਤੇ ਉਸ ਦੀ ਪਤਨੀ ਕਤਾਰ ਵਿੱਚ ਖੜ੍ਹ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਹੈ। ਇਸ ਦੇ ਪਤੀ ਦੇ ਇਕ ਇਸ਼ਾਰੇ ਤੇ ਟਰੱਕ ਭਰ ਕੇ ਸੀਮਿੰਟ ਘਰ ਭੇਜ ਦਿਆਂ ।
ਪਰ ਇਹ ਆਮ ਸਾਧਾਰਣ ਨਾਗਰਿਕ ਬਣ ਕੇ ਪੰਜ ਬੋਰੀਆਂ ਸੀਮਿੰਟ ਮੰਗ ਰਹੀ ਏ।

ਹੁਣ ਕਿਥੋਂ ਲੱਭੀਏ ਇਹੋ ਜਿਹੇ #ਅਕਾਲੀ ??

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com