ਐਡਮਿੰਟਨਰਾਸ਼ਟਰੀ

ਅਲਬਰਟਾ ਵਿੱਚ ਕਰਮਚਾਰੀਆਂ ਲਈ ਅੱਜ ਦਾ ਦਿਨ ਲੈਕੇ ਆਇਆ ਖੁਸ਼ੀਆਂ, ਘੱਟੋ-ਘੱਟ ਮਿਲਣ ਵਾਲੀਆਂ ਤਨਖਾਹਾਂ ਹੋਈਆਂ 15 ਪ੍ਰਤੀ ਘੰਟਾ

ਐਡਮਿੰਟਨ (1 ਅਕਤੂਬਰ): ਅਲਬਰਟਾ ਦੇ ਵਿੱਚ ਅੱਜ ਤੋਂ ਘੱਟੋ ਘੱਟ ਮਿਲਣ ਵਾਲੀ ਤਨਖਾਹ $15 ਪ੍ਰਤੀ ਘੰਟਾ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਇਹ

ਐਡਮਿੰਟਨ (1 ਅਕਤੂਬਰ): ਅਲਬਰਟਾ ਦੇ ਵਿੱਚ ਅੱਜ ਤੋਂ ਘੱਟੋ ਘੱਟ ਮਿਲਣ ਵਾਲੀ ਤਨਖਾਹ $15 ਪ੍ਰਤੀ ਘੰਟਾ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਇਹ ਤਨਖਾਹ ਕੈਨੇਡਾ ਦੇ ਵਿੱਚ ਘੱਟੋ-ਘੱਟ ਮਿਲਣ ਵਾਲੀ ਸਭ ਤੋਂ ਵੱਧ ਤਨਖਾਹ ਹੋਵੇਗੀ। ਹਾਲਾਂਕਿ ਇਸ ਵਾਧੇ ਤੋਂ ਛੋਟੇ ਕਾਰੋਬਾਰੀ ਜ਼ਿਆਦਾ ਖੁਸ਼ ਨਜਰ ਨਹੀਂ ਆ ਰਹੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਤਨਖਾਹਾਂ ਦੇਣ ਦੇ ਲਈ ਕਈ ਤਰ੍ਹਾਂ ਦੇ ਖਰਚਿਆਂ ਵਿੱਚ ਕਟੌਤੀ ਕਰਨੀ ਪਏਗੀ।

ਇੱਥੇ ਦੱਸਣਯੋਗ ਹੈ ਕਿ ਇਸ ਤਨਖਾਹ ਦੇ ਵਾਧੇ ਦੇ ਨਾਲ ਘੱਟੋ ਘੱਟ 250,000 ਅਲਬਰਟਾ ਵਾਸੀਆਂ ਨੂੰ ਫਾਇਦਾ ਪੁੱਜੇਗਾ।

ਅਲਬਰਟਾ ਸਰਕਾਰ ਦਾ ਇਸ ਵਾਧੇ ਸਬੰਧੀ ਕਹਿਣਾ ਹੈ ਕਿ ਇਸ ਵਾਧੇ ਦੇ ਨਾਲ ਉਨ੍ਹਾਂ ਘੱਟ ਕਮਾਈ ਵਾਲੇ ਪਰਿਵਾਰਾਂ ਨੂੰ ਕਾਫੀ ਮੱਦਦ ਮਿਲੇਗੀ ਜੋ ਆਰਥਿਕ ਮੱਦਦ ਦੇ ਲਈ ਕਈ ਤਰ੍ਹਾਂ ਦੇ ਸੋਸ਼ਲ ਸਪੋਰਟਸ ਪ੍ਰੋਗਰਾਮਾਂ ‘ਤੇ ਨਿਰਭਰ ਰਹਿੰਦੇ ਹਨ।

ਇੱਥੇ ਦੱਸਣਯੋਗ ਹੈ ਕਿ ਮੈਨੀਟੋਬਾ ਅਤੇ ਸਸਕੈਚਵਨ ਦੇ ਵਿੱਚ ਵੀ ਅੱਜ ਤੋਂ ਤਨਖਾਹਾਂ ਵਾਧਾ ਹੋਏਗਾ ਅਤੇ ਇਹ $11 ਪ੍ਰਤੀ ਘੰਟਾ ਤੋਂ ਕੁਝ ਵਧੇਰੇ ਕਰ ਦਿੱਤੀਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com