ਅੰਤਰ-ਰਾਸ਼ਟਰੀ

ਭਾਰਤੀ ਮੂਲ ਦੀ ਮਾਂ ਨੂੰ ਏਅਰ ਹੋਸਟੇਸ ਵਲੋਂ ਬੱਚੇ ਨੂੰ ਚੁੱਪ ਕਰਵਾਉਣ ਦੀ ਧਮਕੀ ਦੇਣਾ ਪਿਆ ਮਹਿੰਗਾ

ਐਡਮਿੰਟਨ (27 ਸਤੰਬਰ): ਆਪਣੇ ਪਤੀ ਅਤੇ 8 ਮਹੀਨਿਆਂ ਦੇ ਬੱਚੇ ਨਾਲ ਭਾਰਤੀ ਮੂਲ ਦੀ ਕਰੂਪਾ ਪਟੇਲ ਬਾਲਾ ਜੱਦੋਂ ਆਸਟ੍ਰੇਲੀਆ ਤੋਂ ਅਮਰੀਕਾ ਜਾ

ਐਡਮਿੰਟਨ (28 ਸਤੰਬਰ): ਆਪਣੇ ਪਤੀ ਅਤੇ 8 ਮਹੀਨਿਆਂ ਦੇ ਬੱਚੇ ਨਾਲ ਭਾਰਤੀ ਮੂਲ ਦੀ ਕਰੂਪਾ ਪਟੇਲ ਬਾਲਾ ਜੱਦੋਂ ਆਸਟ੍ਰੇਲੀਆ ਤੋਂ ਅਮਰੀਕਾ ਜਾ ਰਹੀ ਸੀ ਤਾਂ ਰਸਤੇ ਵਿੱਚ ਉਨ੍ਹਾਂ ਦਾ ਬੱਚਾ ਕਿਸੇ ਕਾਰਨ ਦੇ ਚੱਲਦਿਆਂ ਨੂੰ ਰੋਣ ਲੱਗ ਪਿਆ। ਅਤੇ ਜੱਦੋਂ ਉਸਨੂੰ ਰੋਂਦਿਆਂ ਨੂੰ ਕੁਝ ਦੇਰ ਹੋ ਗਈ ਤਾਂ ਜਹਾਜ ਵਿੱਚ ਮੌਜੂਦ ਮੁੱਖ ਏਅਰ ਹੋਸਟੈਸ ਉਨ੍ਹਾਂ ਕੋਲੇ ਪੁੱਜੀ ਅਤੇ ਬੜੇ ਹੀ ਖੁਸ਼ਕ ਲਿਹਾਜ਼ੇ ਵਿੱਚ ਕਿਹਾ ਕਿ ਜਹਾਜ਼ ਦੇ ਵਿੱਚ ਬੱਚਿਆਂ ਦੇ ਰੌਂਣ ‘ਤੇ ਪਾਬੰਦੀ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਚੁੱਪ ਕਰਵਾਓ।

ਕਰੂਪਾ ਪਟੇਲ ਨੂੰ ਇਹ ਗੱਲ ‘ਤੇ ਕਾਫੀ ਮਹਿਸੂਸ ਹੋਈ।ਉਸਨੇ ਫੇਸਬੁੱਕ ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੱਚੇ ਤਾਂ ਰੋਣਾ ਕਿਸੇ ਦੇ ਹੱਥ-ਵੱਸ ਨਹੀਂ ਹੈ ਅਤੇ ਜੇਕਰ ਬੱਚਾ ਰੋ ਰਿਹਾ ਸੀ ਤਾਂ ਸ਼ਾਇਦ ਕਿਤੇ ਨਾ ਕਿਤੇ ਇਸ ਵਿੱਚ ਮੇਰੀ ਗਲਤੀ ਹੋ ਸਕਦੀ ਹੈ ਪਰ ਏਅਰ ਹੋਸਟੇਸ ਵੱਲੋਂ ਇਸ ਲਿਹਾਜ਼ੇ ਨਾਲ ਬੋਲੇ ਜਾਣਾ ਸੱਚਮੁੱਚ ਹੀ ਨਿਰਾਸ਼ਾਜਨਕ ਸੀ।

ਪਰ ਇਸ ਸਬੰਧਿਤ ਮਾਮਲਾ ਜਦੋਂ ਲੋਕਾਂ ਸਾਹਮਣੇ ਆਇਆ ਤਾਂ ਯੂਨਾਈਟਿਡ ਏਅਰਲਾਈਨਜ਼ ਵੱਲੋਂ ਇਸ ਦੀ ਛਾਣਬੀਨ ਸ਼ੁਰੂ ਕੀਤੀ ਗਈ ਅਤੇ ਉਕਤ ਏਅਰਹੋਸਟੇਸ ਨੂੰ ਆਰਜ਼ੀ ਤੌਰ ਤੇ ਬਰਖਾਸਤ ਕੀਤਾ ਗਿਆ ਅਤੇ ਨਾਲ ਹੀ ਕਰੂਪਾ ਪਟੇਲ ਅਤੇ ਉਸ ਦੇ ਪਰਿਵਾਰ ਤੋਂ ਮੁਆਫੀ ਮੰਗਦਿਆਂ, ਉਨ੍ਹਾਂ ਨੂੰ ਹਰਜਾਨੇ ਵਜੋਂ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਅਤੇ ਨਾਲ ਹੀ ਇਹ ਸੰਦੇਸ਼ ਆਮ ਲੋਕਾਂ ਨੂੰ ਕਰਨ ਪਹੁੰਚਾਇਆ ਕਿ ਉਨ੍ਹਾਂ ਦੀ ਫਲਾਈਟ ਦੇ ਵਿੱਚ ਛੋਟੇ ਬੱਚਿਆਂ ਦੇ ਪਰਿਵਾਰ ਵਾਲੇ ਹਮੇਸ਼ਾ ਹੀ ਸਵਾਗਤ ਕੀਤੇ ਜਾਂਦੇ ਹਨ ਅਤੇ ਅਜਿਹੀ ਕੋਈ ਘਟਨਾ ਭਵਿੱਖ ਵਿੱਚ ਨਾ ਵਾਪਰੇ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com