ਐਡਮਿੰਟਨ

ਬਰਫ ਪਿਘਲਾਉਣ ਦੇ ਲਈ ਐਡਮਿੰਟਨ ਦੀਆਂ ਸੜਕਾਂ ‘ਤੇ ਇਸ ਵਰ੍ਹੇ ਵੀ ਵਰਤਿਆ ਜਾਵੇਗਾ ਲੋਕਾਂ ਦੀਆਂ ਜੇਬਾਂ ‘ਤੇ ਭਾਰੀ ਪੈਣ ਵਾਲਾ ਕੈਲਸ਼ੀਅਮ ਕਲੋਰਾਈਡ

ਐਡਮਿੰਟਨ (26 ਸਤੰਬਰ): ਐਡਮਿੰਟਨ ਕਾਊਂਸਲ ਵੱਲੋਂ ਦੋ ਸਾਲਾਂ ਦੇ ਪਾਇਲਟ ਪ੍ਰਾਜੈਕਟ ਦੇ ਤਹਿਤ ਇਸ ਵਰ੍ਹੇ ਵੀ ਸੜਕਾਂ ਤੋਂ ਬਰਫ ਪਿਘਲਾਉਣ ਦੇ ਲਈ

ਐਡਮਿੰਟਨ (26 ਸਤੰਬਰ): ਐਡਮਿੰਟਨ ਕਾਊਂਸਲ ਵੱਲੋਂ ਦੋ ਸਾਲਾਂ ਦੇ ਪਾਇਲਟ ਪ੍ਰਾਜੈਕਟ ਦੇ ਤਹਿਤ ਇਸ ਵਰ੍ਹੇ ਵੀ ਸੜਕਾਂ ਤੋਂ ਬਰਫ ਪਿਘਲਾਉਣ ਦੇ ਲਈ ਕੈਲਸ਼ੀਅਮ ਕਲੋਰਾਈਡ ਵਰਤਿਆ ਜਾਵੇਗਾ, ਪਰ ਕਿਉਂਕਿ ਪਿਛਲੇ ਵਰ੍ਹੇ ਇਸ ਇਸ ਪਦਾਰਥ ਦੇ ਚੱਲਦਿਆਂ ਗੱਡੀਆਂ ਦੇ ਧਾਤੂ ਅਤੇ ਘਰਾਂ ਦੇ ਵਿੱਚ ਲੱਗੇ ਕੰਕਰੀਟ ਨੂੰ ਕਾਫੀ ਨੁਕਸਾਨ ਪੁੱਜਾ ਸੀ ਅਤੇ ਇਸ ਨੂੰ ਰੋਕਣ ਦੇ ਲਈ ਕਾਊਂਸਲ ਵੱਲੋਂ ਇਸ ਵਿੱਚ ਇੱਕ ਰਸਾਇਣ ਰਲਾਇਆ ਜਾਵੇਗਾ ਤਾਂ ਜੋ ਇਹ ਨੁਕਸਾਨ ਕਿਸੇ ਨੂੰ ਵੀ ਨਾ ਹੋਵੇ ਅਤੇ ਸਰਕਾਰ ਵੱਲੋਂ ਇਸ ਕੈਲਸ਼ੀਅਮ ਕਲੋਰਾਈਡ ਨੂੰ ਵਰਤੇ ਜਾਣ ਦੇ ਚੱਲਦਿਆਂ ਬਚਾਏ ਗਏ ਪੈਸੇ ਬਚੇ ਰਹਿਣ।

ਇਸ ਸਬੰਧੀ ਬੋਲਦਿਆਂ ਕਾਉਂਸਲਰ ਮਾਈਕ ਨਿਕਲ ਨੇ ਦੱਸਿਆ ਕਿ ਪਿਛਲੇ ਵਰ੍ਹੇ ਇਸ ਕੈਲਸ਼ੀਅਮ ਕਲੋਰਾਈਡ ਦਾ ਸਪਰੇਅ ਕਰਕੇ ਸਰਕਾਰ ਨੇ ਲੱਖਾਂ ਡਾਲਰ ਬਚਾਏ ਸਨ, ਪਰ ਇਸ ਦਾ ਖਮਿਆਜ਼ਾ ਆਮ ਐਡਮਿੰਟਨ ਵਾਸੀਆਂ ਨੂੰ ਭੁਗਤਨਾ ਪਿਆ ਸੀ ਕਿਉਂਕਿ ਉਨ੍ਹਾਂ ਦੀਆਂ ਗੱਡੀਆਂ ਅਤੇ ਕੰਕਰੀਟ ਨੂੰ ਕਾਫੀ ਨੁਕਸਾਨ ਪੁੱਜਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਸ ਵਰ੍ਹੇ ਕਾਉਂਸਲ ਦਾ ਪ੍ਰਯੋਗ ਸਫਲ ਨਾ ਰਿਹਾ ਤਾਂ ਕਾਉਂਸਲ ਨੂੰ ਇਸ ਦਾ ਖਮਿਆਜਾ ਭੁਗਤਣਾ ਪਏਗਾ, ਕਿਉਂਕਿ ਐਡਮਿੰਟਨ ਵਾਸੀ ਇਸ ਵਰ੍ਹੇ ਆਪਣੀ ਜੇਬ ਵਿੱਚੋਂ ਕੋਈ ਵੀ ਨੁਕਸਾਨ ਨਹੀਂ ਭਰਨਗੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com