ਕੈਲਗਰੀ

ਬ੍ਰੇਕਿੰਗ ਨਿਊਜ਼ !! ਕੈਲਗਰੀ ਸਿਟੀ ਕੌਂਸਲ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਕਰਨ ਦਾ ਲਿਆ ਫੈਸਲਾ 

ਕੈਲਗਰੀ (24 ਸਤੰਬਰ): ਕੈਲਗਰੀ ਸਿਟੀ ਕੌਂਸਲ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਸਪੀਡ ਲਿਮਿਟ ਨੂੰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੇ

ਕੈਲਗਰੀ (24 ਸਤੰਬਰ): ਕੈਲਗਰੀ ਸਿਟੀ ਕੌਂਸਲ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਸਪੀਡ ਲਿਮਿਟ ਨੂੰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਕਰਨ ਦੇ ਕਾਨੂੰਨ ਤੇ ਮੋਹਰ ਲਗਾ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅੱਜ ਹੋਈ ਵੋਟਿੰਗ ਦੇ ਵਿੱਚ ਇਹ ਨਿਯਮ 8-6 ਦੇ ਨਾਲ ਪਾਸ ਹੋਇਆ ਹੈ।

ਇਸ ਸਬੰਧੀ ਬੋਲਦਿਆਂ ਕਾਊਂਸਲਰ ਵਾਰਡ ਨੰਬਰ 7 ਡਰੂ ਫਰੇਲ ਨੇ ਕਿਹਾ ਕਿ 50 ਦੀ ਸਪੀਡ ਤੇ ਟਕਰਾਏ ਜਾਣ ਦੇ ਮੁਕਾਬਲੇ 30 ਦੀ ਸਪੀਡ ਵਾਲੀ ਗੱਡੀ ਦੇ ਨਾਲ ਟਕਰਾਏ ਜਾਣ ਵਾਲੇ ਪੈਦਲ ਯਾਤਰੀ ਦੇ ਬਚਣ ਦੇ ਮੌਕੇ ਜਿਆਦਾ ਹੁੰਦੇ ਹਨ ਅਤੇ ਸਪੀਡ ਘਟਾਉਣ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਹੋਵੇਗਾ।

ਦੱਸਣਯੋਗ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਪੈਦਲ ਯਾਤਰੀਆਂ ਦੇ ਨਾਲ ਹੋਏ ਹਾਦਸਿਆਂ ਵਿੱਚ 2012 ਤੋਂ 2017 ਤੱਕ 64  ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com