ਐਡਮਿੰਟਨ

ਚੋਰੀ ਦੇ ਕ੍ਰੈਡਿਟ ਕਾਰਡ ਰਾਂਹੀ ਐਡਮਿੰਟਨ ਦੇ ਕਾਰੋਬਾਰੀਆਂ ਨੂੰ ਲਾਇਆ $250,000 ਦਾ ਚੂਨਾ

ਐਡਮਿੰਟਨ (19 ਸਤੰਬਰ) ਐਡਮਿੰਟਨ ਦੇ ਵਿੱਚ ਆਪਣੇ ਆਪ ਵਿੱਚ ਹੀ ਇੱਕ ਨਿਵੇਕਲੇ ਮਾਮਲੇ ਵਿੱਚ ਨਵੰਬਰ 2017 ਤੋਂ ਅਪ੍ਰੈਲ 2018 ਦੇ ਵਿੱਚ ਇੱਕ ਚੋਰੀ ਦੇ

ਐਡਮਿੰਟਨ (19 ਸਤੰਬਰ) ਐਡਮਿੰਟਨ ਦੇ ਵਿੱਚ ਆਪਣੇ ਆਪ ਵਿੱਚ ਹੀ ਇੱਕ ਨਿਵੇਕਲੇ ਮਾਮਲੇ ਵਿੱਚ ਨਵੰਬਰ 2017 ਤੋਂ ਅਪ੍ਰੈਲ 2018 ਦੇ ਵਿੱਚ ਇੱਕ ਚੋਰੀ ਦੇ ਕ੍ਰੈਡਿਟ ਕਾਰਡ ਰਾਹੀਂ ਦੋ ਵਿਅਕਤੀਆਂ ਵੱਲੋਂ ਐਡਮਿੰਟਨ ਦੇ ਕਈ ਕਾਰੋਬਾਰੀਆਂ ਨੂੰ ਤਕਰੀਬਨ $250,000 ਦੀ ਧੋਖਾਧੜੀ ਦੀ ਘਟਨਾ ਸਾਹਮਣੇ ਆਈ ਹੈ। ਧੋਖੇਬਾਜਾਂ ਵਲੋਂ ਕਈ ਸਟੋਰਾਂ ਤੋਂ ਆਨਲਾਈਨ ਕਈ ਮਹਿੰਗੇ ਸਮਾਨ ਖ੍ਰੀਦੇ ਗਏ।

ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ 60 ਸਾਲਾ ਵਿਅਕਤੀ ਪੀਟਰ ਫਿਲਿਪ ਦੀ ਗ੍ਰਿਫਤਾਰੀ ਤਾਂ ਬੀਤੀ ੯ ਸਤੰਬਰ ਨੂੰ ਹੋ ਗਈ ਸੀ ਪਰ ਦੂਜੇ ਵਿਅਕਤੀ ਦੀ ਭਾਲ ਅਜੇ ਵੀ ਪੁਲਿਸ ਵਲੋਂ ਜਾਰੀ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਹੋਰ ਵਿਅਕਤੀ ਜਾਂ ਕਾਰੋਬਾਰੀ ਨੂੰ ਵੀ ਇਸ ਮਾਮਲੇ ਦੇ ਵਿੱਚ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ ਤਾਂ ਉਹ ਜਲਦ ਤੋਂ ਜਲਦ ਸਾਹਮਣੇ ਆਏ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com