ਕੈਲਗਰੀ

ਦਿਮਾਗੀ ਤੌਰ ਤੇ ਬੀਮਾਰ ਲੋਕਾਂ ਲਈ ਕੈਲਗਰੀ ਵਿੱਚ ਖੋਲ੍ਹਿਆ ਗਿਆ $67 ਮਿਲੀਅਨ ਦੀ ਲਾਗਤ ਨਾਲ ਨਵਾਂ ਕੇਅਰ ਸੈਂਟਰ

ਕੈਲਗਰੀ (18 ਸਤੰਬਰ): ਦੱਖਣੀ ਪੂਰਬੀ ਕੈਲਗਰੀ ਦੇ ਸਾਊਥਵਿਊ ਕਮਿਊਨਿਟੀ ਦੇ ਵਿੱਚ $67 ਮਿਲੀਅਨ ਦੀ ਲਾਗਤ ਦੇ ਨਾਲ ਇੱਕ ਨਵੇਂ ਡਿਮੈਂਸ਼ੀਆ ਕੇਅਰ

ਕੈਲਗਰੀ (18 ਸਤੰਬਰ): ਦੱਖਣੀ ਪੂਰਬੀ ਕੈਲਗਰੀ ਦੇ ਸਾਊਥਵਿਊ ਕਮਿਊਨਿਟੀ ਦੇ ਵਿੱਚ $67 ਮਿਲੀਅਨ ਦੀ ਲਾਗਤ ਦੇ ਨਾਲ ਇੱਕ ਨਵੇਂ ਡਿਮੈਂਸ਼ੀਆ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਇੱਕ ਰਿਹਾਇਸ਼ੀ ਕੰਪਲੈਕਸ ਹੈ ਜਿਸ ਵਿੱਚ ਦਿਮਾਗੀ ਤੌਰ ਤੇ ਬਿਮਾਰ ਵਿਅਕਤੀਆਂ ਨੂੰ ਰਿਹਾਇਸ਼ ਦੀ ਸੁਵਿਧਾ ਵੀ ਮਿਲੇਗੀ।।

ਇਸ ਸੈਂਟਰ ਨੂੰ ਬਣਾਉਣ ਦੇ ਲਈ ਬਥੇਨੀ ਕੇਅਰ ਸੁਸਾਇਟੀ ਅਤੇ ਅਲਬਰਟਾ ਹੈਲਥ, ਪਲੱਸ ਕੈਪੀਟਲ ਡੈਬਿਟ ਫਾਈਨੈਂਸ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ $5 ਮਿਲੀਅਨ ਦੀ ਰਾਸ਼ੀ ਫੰਡ ਰੇਜਿੰਗ ਰਾਹੀਂ ਵੀ ਇਕੱਠੀ ਕੀਤੀ ਗਈ ਹੈ।

ਕੇਅਰ ਸਰਵਿਸ ਮੈਨੇਜਰ ਜੇਨਾਈਨ ਆਇਲਬਰਗਰ ਨੇ ਦੱਸਿਆ ਕਿ ਇਹ ਸੈਂਟਰ ਮਰੀਜ਼ਾਂ ਨੂੰ ਘਰ ਵਰਗਾ ਅਹਿਸਾਸ ਦੁਆਏਗਾ ਅਤੇ ਮਰੀਜ਼ ਇੱਥੇ ਬਹੁਤ ਚੰਗਾ ਮਹਿਸੂਸ ਕਰਨਗੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com