ਰਾਸ਼ਟਰੀ

ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਕਿ ਕੈਨੇਡਾ ਵਿੱਚ ਲੱਗੀ ਆਰਟੀਫਿਸ਼ਲ ਟਰਾਂਸਫੈਟ ਦੇ ਉਤਪਾਦਾਂ ਤੇ ਰੋਕ

ਕੈਲਗਰੀ (17 ਸਤੰਬਰ): ਆਰਟੀਫੀਸ਼ਲ ਟਰਾਂਸ ਫੈਟ ਜਾਂ ਫਿਰ ਪ੍ਰੋਸੈਸਡ ਵੈਜੀਟੇਬਲ ਆਇਲ ਦੇ ਕੈਨੇਡਾ ਵਿੱਚ ਵਰਤੇ ਜਾਣ ਤੇ

ਕੈਲਗਰੀ (17 ਸਤੰਬਰ): ਆਰਟੀਫੀਸ਼ਲ ਟਰਾਂਸ ਫੈਟ ਜਾਂ ਫਿਰ ਪ੍ਰੋਸੈਸਡ ਵੈਜੀਟੇਬਲ ਆਇਲ ਦੇ ਕੈਨੇਡਾ ਵਿੱਚ ਵਰਤੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜਿਆਦਾਤਰ ਰੈਸਟੋਰੈਂਟਾਂ ਅਤੇ ਬੈਕਰੀਆਂ ਵਿੱਚ ਤਲੀਆਂ ਜਾਣ ਵਾਲੀਆਂ ਚੀਜਾਂ ਇਨ੍ਹਾਂ ਤੇਲਾਂ ਵਿੱਚ ਹੀ ਬਣਦੀਆਂ ਹਨ ਅਤੇ ਇਹ ਤੇਲ ਲੋਕਾਂ ਦੇ ਵਿੱਚ ਕੋਲੇਸਟਰੋਲ ਦਾ ਪੱਧਰ ਵਧਾਉਣ ਵਿੱਚ ਸਹਾਈ ਹੁੰਦੇ ਹਨ।

ਕੈਨੇਡਾ ਵਿੱਚ ਹਰ ਸਾਲ ਹਾਈ ਕੋਲੇਸਟਰੋਲ ਦੇ ਚਲਦਿਆਂ ਹੀ ਲੋਕਾਂ ਨੂੰ ਦਿਲ ਦੇ ਦੌਰ ਪੈਂਦੇ ਹਨ ਅਤੇ ਉਨ੍ਹਾਂ ਦੀ ਮੌਤ ਹੁੰਦੀ ਹੈ।

ਇਸ ਸਬੰਧਿਤ ਹਰਟ ਐਂਡ ਸਟਰੋਕ ਫਾਉਂਡੇਸ਼ਨ ਦੀ ਫੀਜੀਸ਼ੀਅਨ ਕੈਰਲ ਡੋਂਬਰੋ ਦਾ ਕਹਿਣਾ ਹੈ ਕਿ ਡੇਅਰੀ ਜਾਂ ਮੀਟ ਤੋਂ ਮਿਲਣ ਵਾਲੇ ਕੁਦਰਤੀ ਟਰਾਂਸਫੇਟ ਤੋਂ ਕੋਲੇਸਟਰੋਲ ਦੇ ਵੱਧਣ ਦਾ ਖਦਸ਼ਾ ਬਹੁਤ ਘੱਟ ਹੁੰਦਾ ਹੈ ਅਤੇ ਸਰਕਾਰ ਵਲੋਂ ਲਿਆ ਫੈਸਲਾ ਬਿਲਕੁਲ ਠੀਕ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com