ਕੈਲਗਰੀ

ਇਲਾਕੇ ਵਿੱਚ ਨਵੀਂ ਜੇਲ੍ਹ ਬਣਨ ਦੇ ਡਰ ਤੋਂ ਪ੍ਰੇਸ਼ਾਨ ਹੋਏ ਕੈਲਗਰੀ ਵਾਸੀ 

ਕੈਲਗਰੀ (14 ਸਤੰਬਰ): ਉੱਤਰੀ ਪੱਛਮੀ ਕੈਲਗਰੀ ਦੇ ਸਪਾਈ ਹਿੱਲ ਇਲਾਕੇ ਵਿੱਚ ਨਵੀਂ ਜੇਲ੍ਹ ਦੀ ਉਸਾਰੀ ਸ਼ੁਰੂ ਹੋਣ ਦੇ ਚੱਲਦਿਆਂ ਇਲਾਕਾ

ਕੈਲਗਰੀ (14 ਸਤੰਬਰ): ਉੱਤਰੀ ਪੱਛਮੀ ਕੈਲਗਰੀ ਦੇ ਸਪਾਈ ਹਿੱਲ ਇਲਾਕੇ ਵਿੱਚ ਨਵੀਂ ਜੇਲ੍ਹ ਦੀ ਉਸਾਰੀ ਸ਼ੁਰੂ ਹੋਣ ਦੇ ਚੱਲਦਿਆਂ ਇਲਾਕਾ ਨਿਵਾਸੀ ਕਾਫੀ ਪ੍ਰੇਸ਼ਾਨ ਨਜਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕੈਦੀਆਂ ਨੂੰ ਇਸ ਜੇਲ ਵਿੱਚ ਬੰਦ ਕੀਤਾ ਜਾਵੇਗਾ ਉਹ ਕਿਤੇ ਨਾ ਕਿਤੇ ਸਾਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ ਅਤੇ ਇਹੀ ਖਿਆਲ ਇਲਾਕਾ ਨਿਵਾਸੀਆਂ ਨੂੰ ਸਤਾਉਂਦਾ ਰਹੇਗਾ ।

ਪਰ ਇਸ ਸੰਬੰਧਿਤ ਅਰੈਸਟ ਪ੍ਰੋਸੈਸਿੰਗ ਸੈਕਸ਼ਨ ਦੇ ਇੰਸਪੈਕਟਰ ਸਕਾਟ ਬੋਏਡੀ ਨੇ ਦੱਸਿਆ ਕਿ ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਰਿਹਾਇਸ਼ੀਆਂ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ ਤੇ ਰੱਖ ਕੇ ਹੀ ਸਭ ਕੁਝ ਕੀਤਾ ਜਾਏਗਾ। ਦੱਸਣਯੋਗ ਹੈ ਕਿ ਇਹ ਜੇਲ੍ਹ 49000 ਵਰਗ ਫੁੱਟ ਵਿੱਚ ਬਣੇਗੀ ਅਤੇ 2020 ਤੱਕ ਸ਼ੁਰੂ ਕਰ ਦਿੱਤੀ ਜਾਏਗੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com