ਐਡਮਿੰਟਨ

ਹਰ ਹਫਤੇ ਮਿਲ ਵੁੱਡਜ਼ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸੱਚੀ ਸ਼ਰਧਾ ਨਾਲ ਹਜਾਰਾਂ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ 

ਐਡਮਿੰਟਨ (13 ਸਤੰਬਰ): ਐਡਮਿੰਟਨ ਦੇ ਮਿੱਲ ਵੂਡਜ ਵਿੱਚ ਸਥਿਤ ਗੁਦਰੁਆਰਾ ਸਿੰਘ ਸਭਾ ਵਿੱਚ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਬਿਨਾਂ ਕਿਸੇ ਧਾਰਮਿਕ

ਐਡਮਿੰਟਨ (13 ਸਤੰਬਰ): ਐਡਮਿੰਟਨ ਦੇ ਮਿੱਲ ਵੂਡਜ ਵਿੱਚ ਸਥਿਤ ਗੁਦਰੁਆਰਾ ਸਿੰਘ ਸਭਾ ਵਿੱਚ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਲੰਗਰ ਛਕਾਇਆ ਜਾਂਦਾ ਹੈ। ਇਸ ਗੱਲ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਗੁਰਚਰਨ ਸਿੰਘ ਸੰਘਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਫਤੇ ਦੇ ਅਖੀਰ ਵਿੱਚ ਤਕਰੀਬਨ ਤਿੰਨ ਹਜ਼ਾਰ ਲੋਕਾਂ ਨੂੰ ਲੰਗਰ ਛਕਾਉਣ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਸੈਂਕੜੇ ਵੰਲਟੀਅਰ ਮੱਦਦ ਕਰਦੇ ਹਨ। ਲੰਗਰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਚਲਾਇਆ ਜਾਂਦਾ ਹੈ।

ਸੇਵਾ ਕਰਨ ਦੀ ਭਾਵਨਾ ਦਾ ਅੰਦਾਜਾ ਸਿਰਫ਼ ਗਿਆਰਾਂ ਸਾਲਾ ਗੁਰਲੀਨ ਕਪੂਰ ਦੇ ਉਨ੍ਹਾਂ ਬੋਲਾਂ ਤੋਂ ਹੀ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਗੁਰਲੀਨ ਬੜੇ ਮਾਣ ਨਾਲ ਦੱਸਦੀ ਹੈ ਕਿ ਮੈਂ ਹਰ ਹਫਤੇ ਆਪਣੇ ਸਹੇਲੀ ਅਤੇ ਪਰਿਵਾਰ ਦੇ ਨਾਲ ਗੁਰੂ ਘਰ ਵਿੱਚ ਸੇਵਾ ਕਰਨ ਆਉਂਦੀ ਹਾਂ ਅਤੇ ਜਦ ਉਸ ਤੋਂ ਪੁੱਛਿਆ ਗਿਆ ਕਿ ਅਜਿਹਾ ਉਹ ਕਿਉਂ ਕਰਦੀ ਹੈ ਤਾਂ ਉਸ ਨੇ ਬੜੇ ਮਾਣ ਨਾਲ ਕਿਹਾ ਕਿ ਇਹ ਮੇਰੇ ਧਰਮ ਅਤੇ ਸਭਿਅਤਾ ਦਾ ਅਯਿਖੜਵਾਂ ਹਿੱਸਾ ਹੈ। ਸੱਚਮੁੱਚ ਅਜਿਹਾ ਸੁਣ ਕੇ ਬਹੁਤ ਹੀ ਮਾਣ ਹੁੰਦਾ ਹੈ ਬਾਬੇ ਨਾਨਕ ਦੀ ਕਈ ੧੦੦ ਸਾਲ ਪਹਿਲਾਂ ਚਲਾਈ ਗਈ ਲੰਗਰ ਦੀ ਰੀਤ ‘ਤੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com