ਐਡਮਿੰਟਨਖੇਡ-ਮੇਲੇ

ਐਡਮਿੰਟਨ ਦੇ ਬਾਬਾ ਸੈਂਟਰ ਵੱਲੋਂ ਵਾਕ ਐਂਡ ਹੈਲਥ ਇਵੈਂਟ ਦਾ ਆਯੋਜਨ 

ਐਡਮਿੰਟਨ (9 ਸਤੰਬਰ) ਅੱਜ ਮਿਲਵੁੱਡ ਕਲਚਰ ਸੁਸਾਇਟੀ ਰੀਟਾਇਰਡ ਐਂਡ ਸੈਮੀ ਰੀਟਾਇਰਡ (ਬਾਬਾ ਸੈਂਟਰ) ਵਲੋਂ ਵਾਕ ਐਂਡ

 ਐਡਮਿੰਟਨ (9 ਸਤੰਬਰ) ਅੱਜ ਮਿਲਵੁੱਡ ਕਲਚਰ ਸੁਸਾਇਟੀ ਰੀਟਾਇਰਡ ਐਂਡ ਸੈਮੀ ਰੀਟਾਇਰਡ (ਬਾਬਾ ਸੈਂਟਰ) ਵਲੋਂ ਵਾਕ ਐਂਡ ਹੈਲਥ ਈਵੈਂਟ ਦਾ ਆਯੋਜਨ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਨੇ ਇਸ ਈਵੈਂਟ ਵਿੱਚ ਹਿੱਸਾ ਲਿਆ ਅਤੇ ਹੱਥ ਵਿੱਚ ਨਸ਼ਾ ਤਿਆਗਣ ਅਤੇ ਹੋਰ ਬੁਰੀਆਂ ਆਦਤਾਂ ਤੋਂ ਬਚਣ ਦੇ ਲਈ ਹੱਥ ਵਿੱਚ ਸਲੋਗਨ ਫੜੇ ਹੋਏ ਸਨ।

ਇਸ ਮੌਕੇ ਲੇਬਰ ਮਨਿਸਟਰ ਕ੍ਰਿਸਟੀਨਾ ਗ੍ਰੇਅ ਅਤੇ ਐਡਮਿੰਟਨ ਐਲਰਸਲੀ ਤੋਂ ਐਮਐਲਏ ਰੋਡ ਲੋਯੋਲਾ ਅਤੇ ਐਮ ਐਲ ਏ ਡੈਨਿਸ ਵੁੱਲਰ ਵੀ  ਨੇ ਵੀ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਭਾਈਚਾਰੇ ਨੂੰ ਸੰਬੋਧਿਤ ਕੀਤਾ।

ਈਵੈਂਟ ਦਾ ਆਯੋਜਨ ਕਰਨ ਵਾਲੇ ਜੋਰਾ ਸਿੰਘ ਝਜ ਹੋਣਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਵੈਂਟ ਨੂੰ ਕਰਾਉਣ ਦਾ ਉਨ੍ਹਾਂ ਦਾ ਮਕਸਦ ਬੱਚਿਆਂ ਅਤੇ ਪਰਿਵਾਰਾਂ ਨੂੰ ਇਕੱਠਿਆਂ ਕਰਦਿਆਂ ਉਨ੍ਹਾਂ ਨੂੰ ਸਿਹਤ ਸਿਹਤ ਸੰਬੰਧਿਤ ਜਾਗਰੂਕ ਕਰਨਾ ਹੈ।

ਇਸ ਤੋਂ ਇਲਾਵਾ ਇਵੈਂਟ ਉਪਰੰਤ ਵਲੰਟੀਅਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਸੇਵਨ ਫੂਡ ਵਾਲਿਆਂ ਵੱਲੋਂ ਇਵੈਂਟ ਦੇ ਐਲਾਨ ਸਾਰਿਆਂ ਦੇ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।

ਫਾਰਮਾਸਿਸਟਾਂ ਵਲੋਂ ਵੀ ਮੌਕੇ ਤੇ ਪੁੱਜ ਕੇ ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵੀ ਚੈੱਕ ਕੀਤੀ ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ।

ਦੱਸਣਯੋਗ ਹੈ ਕਿ ਅਜਿਹੇ ਉਪਰਾਲੇ ਸੱਚਮੁੱਚ ਹੀ ਬਹੁਤ ਸ਼ਲਾਘਾਯੋਗ ਹਨ।

ਧੰਨਵਾਦ: ਰਘੁਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com