ਕੈਲਗਰੀ

ਉਬਰ ਈਟਸ ਨੇ ਕੈਲਗਰੀ ਦੇ ਰੈਸਟੋਰੈਂਟ ਦੇ ਹੱੜਪੇ $4000

ਕੈਲਗਰੀ (5 ਸਤੰਬਰ): ਉਬਰ ਈਟਸ ਨੂੰ ਕਰੜੇ ਹੱਥੀਂ ਲੈਦਿਆਂ ਕੈਲਗਰੀ ਦੇ ਰੈਸਟੋਰੈਂਟ ਟੂ ਪੈਨੀ ਵੱਲੋਂ ਇੱਕ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ

ਕੈਲਗਰੀ (5 ਸਤੰਬਰ): ਉਬਰ ਈਟਸ ਨੂੰ ਕਰੜੇ ਹੱਥੀਂ ਲੈਦਿਆਂ ਕੈਲਗਰੀ ਦੇ ਰੈਸਟੋਰੈਂਟ ਟੂ ਪੈਨੀ ਵੱਲੋਂ ਇੱਕ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਸੋਸ਼ਲ ਮੀਡੀਆ ਵਿੱਚ ਲਿਆਂਦਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਬਰ ਈਟਸ ਨੇ ਰੈਸਟੋਰੈਂਟ ਦੇ ਚਾਰ ਹਜ਼ਾਰ ਡਾਲਰ ਹੜੱਪ ਲਏ ਹਨ।

ਉਨ੍ਹਾਂ ਦੱਸਿਆ ਕਿ ਇਹ ਰਕਮ ਜੁਲਾਈ ਮਹੀਨੇ ਤੋਂ ਬਕਾਇਆ ਹੈ, ਜਿਸਦੇ ਚੱਲਦੇ ਉਨ੍ਹਾਂ ਉਬਰ ਈਟਸ ਨੂੰ ਕਾਫੀ ਫੋਨ ਅਤੇ ਈ ਮੇਲ ਕੀਤੀਆਂ ਪਰ ਉਬਰ ਈਟਸ ਵੱਲੋਂ ਇਸ ਸੰਬੰਧਿਤ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।

ਪਰ ਦੂਸਰੇ ਪਾਸੇ ਮਾਮਲਾ ਲੋਕਾਂ ਸਾਹਮਣੇ ਆਉਣ ਤੇ ਜਦ ਉੁਬਰ ਈਟਸ ਨਾਲ ਇਸ ਨਾਲ ਸਬੰਧਿਤ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਸਾਰਾ ਮਸਲਾ ਹੱਲ ਹੋ ਚੁੱਕਾ ਹੈ ਅਤੇ ਰੈਸਟੋਰੈਂਟ ਨੂੰ ਉਸ ਦਾ ਬਣਦਾ ਬਕਾਇਆ ਦੇ ਦਿੱਤਾ ਗਿਆ ਹੈ।

ਪਰ ਰਾਬਿਨਸਨ ਦਾ ਇਸ ਬਾਬਤ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਅਤੇ ਆਸ ਜਤਾਈ ਕਿ ਮਾਮਲਾ ਲੋਕਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਲਦ ਹੀ ਉਨ੍ਹਾਂ ਨੂੰ ਪੈਸਾ ਮਿਲ ਜਾਏਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com