ਕੈਲਗਰੀ

ਕੈਲਗਰੀ ਵਾਸੀਓ ਸ਼ਨੀਵਾਰ ਤੋਂ ਬਿਨਾਂ ਡਰਾਈਵਰ ਦੀ ਗੱਡੀ ਦਾ ਆਨੰਦ ਲੈਣ ਲਈ ਹੋ ਜੋ ਤਿਆਰ

ਕੈਲਗਰੀ (3 ਸਤੰਬਰ): ਸੱਚਮੁੱਚ ਦੀ ਗੱਲ ਹੈ ਭਵਿੱਖ ਦਾ ਸੁਪਨਾ ਲੱਗਣ ਵਾਲੀ ਗੱਲ ਹੁਣ ਕੈਲਗਰੀ ਵਾਸੀਆਂ ਲਈ ਸੱਚ ਹੋਣ ਜਾ ਰਹੀ ਹੈ

ਕੈਲਗਰੀ (3 ਸਤੰਬਰ): ਸੱਚਮੁੱਚ ਦੀ ਗੱਲ ਹੈ ਭਵਿੱਖ ਦਾ ਸੁਪਨਾ ਲੱਗਣ ਵਾਲੀ ਗੱਲ ਹੁਣ ਕੈਲਗਰੀ ਵਾਸੀਆਂ ਲਈ ਸੱਚ ਹੋਣ ਜਾ ਰਹੀ ਹੈ ਕਿਉਂਕਿ ਪੱਛਮੀ ਕੈਨੇਡਾ ਦੇ ਵਿੱਚ ਕੈਲਗਰੀ ਵਾਸੀ ਹੀ ਅਜਿਹੇ ਹੋਣਗੇ ਜੋ ਕਿ ਬਿਨਾਂ ਡਰਾਈਵਰ ਦੀ ਗੱਡੀ ਵਿੱਚ ਸਫ਼ਰ ਕਰਨ ਦਾ ਆਨੰਦ ਲੈ ਸਕਣਗੇ ਅਤੇ ਉਹ ਵੀ ਮੁਫ਼ਤ ਵਿੱਚ ।

ਦੱਸਣਯੋਗ ਹੈ ਕਿ ਇੱਕ ਪਾਇਲਟ ਪ੍ਰਾਜੈਕਟ ਦੇ ਤਹਿਤ ੮ ਸਤੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਪ੍ਰਾਜੈਕਟ ਲਈ ਕੈਲਗਰੀ ਇਲੈਕਟ੍ਰਾਨਿਕ ਆਟੋਨੋਮਸ ਬੱਸ ਜੋ ਕਿ ਬਾਰਾਂ ਯਾਤਰੀਆਂ ਨੂੰ ਕੈਲਗਰੀ ਚਿੜਿਆਘਰ ਤੋਂ ਟੇਲਸ ਸਪਾਰਕ ਸਾਇੰਸ ਸੈਂਟਰ ਛੱਡ ਕੇ ਆਏਗੀ ਅਤੇ ਲੈਕੇ ਜਾਏਗੀ।ਇਸ ਦੇ ਲਈ ਵੱਖਰੀ ਸੜਕ ਦੀ ਵਰਤੋਂ ਕੀਤੀ ਜਾਏਗੀ ਜਿਸ ਤੇ ਨਾ ਤਾਂ ਕੋਈ ਕਾਰ ਚੱਲੇਗੀ ਅਤੇ ਨਾ ਹੀ ਕੋਈ ਪੈਦਲ ਜਾਂ ਫਿਰ ਸਾਈਕਲ ਸਵਾਰ।

ਬੱਸ ਸਾਢੇ ਤਿੰਨ ਮਿੰਟ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਪਹੁੰਚ ਜਾਏਗੀ ਕੋਈ ਵੀ ਆਨਲਾਈਨ ਬੁਕਿੰਗ ਰਾਹੀਂ ਜਾਂ ਮੌਕੇ ਤੇ ਪੁੱਜ ਕੇ ਇਸ ਰਾਈਡ ਦਾ ਆਨੰਦ ਮਾਣ ਸਕਦਾ ਹੈ। ਦੱਸਣਯੋਗ ਹੈ ਕਿ ਅਜਿਹਾ ਪ੍ਰਾਜੈਕਟ ਕਿਊਬਕ ਦੇ ਵਿੱਚ ਵੀ ਚੱਲ ਰਿਹਾ ਹੈ

ਇਸ ਸੰਬੰਧੀ ਸਿਟੀ ਆਫ ਕੈਲਗਰੀ ਦੇ ਐਂਡੀ ਸਟਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭਵਿੱਖ ਦੀ ਟਰਾਂਸਪੋਰਟੇਸ਼ਨ ਦੇ ਸਾਧਨਾਂ ਦੀ ਝਾਤ ਪਾਉਂਦਾ ਇੱਕ ਪਾਇਲਟ ਪ੍ਰਾਜੈਕਟ ਹੈ ਜਿਸ ਤੋਂ ਕਿ ਸਾਨੂੰ ਬਹੁਤ ਜ਼ਿਆਦਾ ਆਸਾਂ ਹਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com