ਐਡਮਿੰਟਨ
ਐਡਮਿੰਟਨ ਵਿੱਚ ਹਜ਼ਾਰਾਂ ਲੋੜਵੰਦ ਮਾਪਿਆਂ ਨੂੰ ਵੰਡਿਆ ਗਿਆ ਸਕੂਲੀ ਬੱਚਿਆਂ ਦਾ ਲੋੜੀਂਦਾ ਸਾਮਾਨ
ਐਡਮਿੰਟਨ (3 ਸਤੰਬਰ) : “We’re Here For Ya Day” ਇਵੈਂਟ ਜੋ ਕਿ ਛੇ ਸਾਲ ਪਹਿਲਾਂ ਡੈਨ ਜਾਨਸਨਟਨ ਵੱਲੋਂ ਸ਼ੁਰੂ

ਐਡਮਿੰਟਨ (3 ਸਤੰਬਰ) : “We’re Here For Ya Day” ਇਵੈਂਟ ਜੋ ਕਿ ਛੇ ਸਾਲ ਪਹਿਲਾਂ ਡੈਨ ਜਾਨਸਨਟਨ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਲਗਾਤਾਰ ਹਰ ਸਾਲ ਐਡਮਿੰਟਨ ਵਿੱਚ ਚਲਾਈ ਜਾ ਰਹੀ ਹੈ। ਇਸ ਜ਼ਰੀਏ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਹਰ ਤਰ੍ਹਾਂ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ।
ਜਾਨਸਟਨ ਨੇ ਸੰਬੰਧਿਤ ਵਧੇਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਉਨ੍ਹਾਂ ਦੱਸਿਆ ਕਿ ਇਹ ਇਸ ਉਪਰਾਲੇ ਲਈ ਸਾਰਾ ਪੈਸਾ ਭਾਈਚਾਰਕ ਜਥੇਬੰਦੀਆਂ ਅਤੇ ਲੋਕਲ ਕਾਰੋਬਾਰੀਆਂ ਤੋਂ ਮਿਲਦਾ ਹੈ ਅਤੇ ਕੋਈ ਵੀ ਇਸ ਵਿੱਚ ਆਪਣਾ ਸਹਿਯੋਗ ਦੇ ਸਕਦਾ ਹੈ ਇਸ ਵਰ੍ਹੇ ਦੇ ਸਮਾਗਮ ਵਿੱਚ ਤਕਰੀਬਨ ੨੧੦੦ ਅਜਿਹੇ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਗਈ, ਜੋ ਕਿ ਸੱਚਮੁਚ ਹੀ ਬਹੁਤ ਸ਼ਲਾਘਾਯੋਗ ਹੈ।