ਰਾਸ਼ਟਰੀ

70 ਸਾਲਾ ਬਜ਼ੁਰਗ ਮਹਿਲਾ ਦੀ ਖਤਰਨਾਕ ਡਰਾਈਵਿੰਗ, ਘਰ ਵਿੱਚ ਸਿੱਧੇ ਜਾ ਮਾਰੀ ਤੇਜ਼ ਰਫਤਾਰ ਗੱਡੀ

ਆਲਟਾ (2 ਅਗਸਤ): ਲੀਥਲ ਬ੍ਰਿਜ ਦੇ ਕੋਲਡੇਲ ਇਲਾਕੇ ਵਿੱਚ ਇੱਕ 70 ਸਾਲਾ ਬਜ਼ੁਰਗ ਮਹਿਲਾ ਵੱਲੋਂ ਬੀਤੇ ਦਿਨੀਂ ਖਤਰਨਾਕ ਦੁਰਘਟਨਾ ਨੂੰ ਅੰਜਾਮ ਦਿੱਤੇ

ਆਲਟਾ (2 ਅਗਸਤ): ਲੀਥਲ ਬ੍ਰਿਜ ਦੇ ਕੋਲਡੇਲ ਇਲਾਕੇ ਵਿੱਚ ਇੱਕ 70 ਸਾਲਾ ਬਜ਼ੁਰਗ ਮਹਿਲਾ ਵੱਲੋਂ ਬੀਤੇ ਦਿਨੀਂ ਖਤਰਨਾਕ ਦੁਰਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਹਾਦਸੇ ਵਿੱਚ ਬਜ਼ੁਰਗ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋਈ ਦੱਸੀ ਜਾ ਰਹੀ ਹੈ ਅਤੇ ਇਸ ਵੇਲੇ ਹਸਪਤਾਲ ਵਿੱਚ ਹੈ।

ਪੁਲਿਸ ਅਨੁਸਾਰ ਘਰ ਵਿੱਚ ਘਰ ਵਿੱਚ ਮੌਕੇ ਤੇ ਕੁਝ ਬੱਚੇ ਅਤੇ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ ਪਰ ਚੰਗੀ ਗੱਲ ਰਹੀ ਕਿ ਦੁਰਘਟਨਾ ਵੇਲੇ ਕੋਈ ਵੀ ਜਖਮੀ ਨਹੀਂ ਹੋਇਆ।

ਹਾਲਾਂਕਿ ਬਜ਼ੁਰਗ ਮਹਿਲਾ ਨੂੰ ਕਾਰ ਕੱਟ ਕੇ ਉਸ ਵਿੱਚੋਂ ਕੱਢਣਾ ਪਿਆ। ਪਰ ਜਿਸ ਤਰ੍ਹਾਂ ਕਾਰ ਘਰ ਦੇ ਅਗਲੇ ਹਿੱਸੇ ਵਿੱਚ ਟੰਗੀ ਗਈ ਸੀ, ਕੋਈ ਵੀ ਦੇਖ ਕੇ ਹੈਰਾਨ ਹੋ ਜਾਵੇ ਕਿ ਅਜਿਹਾ ਹੋਇਆ ਕਿਸ ਤਰ੍ਹਾਂ। ਕਾਰ ਨੂੰ ਐਮਰਜੈਂਸੀ ਵਿਭਾਗ ਦੇ ਕਰਮਚਾਰੀਆਂ ਵਲੋਂ ਕਾਫ਼ੀ ਸਮੇਂ ਬਾਅਦ ਬਹੁਤ ਧਿਆਨ ਨਾਲ ਕੱਢਿਆ ਗਿਆ ਤਾਂ ਜੋ ਘਰ ਦੀ ਬੁਨਿਆਦ ਨੂੰ ਵਧੇਰੇ ਨੁਕਸਾਨ ਨਾ ਪੁੱਜੇ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com